For the best experience, open
https://m.punjabitribuneonline.com
on your mobile browser.
Advertisement

ਲਾਲੂ ਨੇ ਗੋਧਰਾ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ: ਮੋਦੀ

08:22 AM May 05, 2024 IST
ਲਾਲੂ ਨੇ ਗੋਧਰਾ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ  ਮੋਦੀ
ਦਰਭੰਗਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਾਰ ਪਾ ਕੇ ਸਵਾਗਤ ਕਰਦੇ ਹੋਏ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਅਤੇ ਹੋਰ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

ਦਰਭੰਗਾ (ਬਿਹਾਰ), 4 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ’ਚ ਭਾਜਪਾ ਦੀ ਮੁੱਖ ਵਿਰੋਧੀ ਪਾਰਟੀ ਆਰਜੇਡੀ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ’ਤੇ ਦੋ ਦਹਾਕੇ ਪੁਰਾਣੇ ਗੋਧਰਾ ਰੇਲ ਗੱਡੀ ਅੱਗਜ਼ਨੀ ਕਾਂਡ ਦੇ ‘ਦੋਸ਼ੀਆਂ ਨੂੰ ਬਚਾਉਣ’ ਅਤੇ ‘ਕਾਰ ਸੇਵਕਾਂ ’ਤੇ ਦੋਸ਼ ਮੜ੍ਹਣ’’ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ।
ਦਰਭੰਗਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਜੋ ਕਿ ਗੋਧਰਾ (ਗੁਜਰਾਤ) ’ਚ ਦੰਗੇ ਹੋਣ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ, ਨੇ ਦੋਸ਼ ਲਾਇਆ ਕਿ ਆਰਜੇਡੀ ਮੁਖੀ ਨੇ ਉਦੋਂ ਕੇਂਦਰ ’ਚ ਸੱਤਾਧਾਰੀ ਕਾਂਗਰਸ ਲਾਲ ਮਿਲ ਕੇ ਕੰਮ ਕੀਤਾ ਸੀ। ਮੋਦੀ ਨੇ ਮੌਜੂਦਾ ਚੋਣਾਂ ਦੌਰਾਨ ਸੰਭਾਵੀ ਤੌਰ ’ਤੇ ਪਹਿਲੀ ਵਾਰ ‘ਗੋਧਰਾ ਮੁੱਦਾ’ ਚੁੱਕਿਆ ਹੈ।
ਮੋਦੀ ਨੇ ਲਾਲੂ ਪ੍ਰਸਾਦ ਯਾਦਵ ਜੋ ਕਿ ਯੂਪੀਏ ਸਰਕਾਰ ’ਚ ਰੇਲਵੇ ਮੰਤਰੀ ਸਨ, ਦਾ ਨਾਮ ਲਏ ਬਿਨਾਂ ਆਖਿਆ ਕਿ ਉਹ (ਚਾਰਾ ਘੁਟਾਲੇ ’ਚ) ‘‘ਸਜ਼ਾ ਕੱਟ ਰਹੇ ਹਨ, ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਘੁੰਮ ਰਹੇ ਹਨ।’’ ਪ੍ਰਧਾਨ ਮੰਤਰੀ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਤੇ ਯੂਪੀਏ ਦੀ ਚੇਅਰਪਰਸਨ ਦਾ ਹਵਾਲਾ ਦਿੰਦਿਆਂ ਕਿਹਾ, ‘‘ਉਨ੍ਹਾਂ ਨੇ ਗੋਧਰਾ ਰੇੇਲ ਅੱਗਜ਼ਨੀ ਜਿਸ ’ਚ 60 ਤੋਂ ਵੱਧ ਕਾਰ ਸੇਵਕ ਜਿਊਂਦੇ ਸੜ ਗਏ ਸਨ, ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕੀ ਇਹ ਸੋਨੀਆ (ਗਾਂਧੀ) ਮੈਡਮ ਦਾ ਸ਼ਾਸਨਕਾਲ ਨਹੀਂ ਸੀ।’’ ਮੋਦੀ ਨੇ ਯਾਦ ਦਿਵਾਇਆ, ‘‘ਬੈਨਰਜੀ ਕਮਿਸ਼ਨ ਨੇ ਲਾਲੂ ਪ੍ਰਸਾਦ ਦੇ ਦਬਾਅ ਹੇਠ ਫਰਜ਼ੀ ਰਿਪੋਰਟ ਪੇਸ਼ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਦੋਸ਼ੀਆਂ ਨੂੰ ਦੋਸ਼ਮੁਕਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਦੋਸ਼ ਕਾਰ ਸੇਵਕਾਂ ’ਤੇ ਮੜ੍ਹਿਆ ਗਿਆ। ਪਰ ਅਦਾਲਤ ਨੇ ਇਹ ਰਿਪੋਰਟ ਖਾਰਜ ਦਿੱਤੀ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ।’’ ਮੋਦੀ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਸਾਰੇ ਦਲਾਂ ਦੀ ਪ੍ਰਵਿਰਤੀ ‘ਤੁਸ਼ਟੀਕਰਨ’ ਵੱਲ ਹੈ ਅਤੇ ਨਾਲ ਹੀ ਹਥਿਆਰਬੰਦ ਬਲਾਂ ’ਚ ਮੁਸਲਮਾਨਾਂ ਦੀ ਗਿਣਤੀ ਲਈ ਆਰਜੇਡੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਇੰਡੀਆ ਬਲਾਕ ’ਤੇ ਝੂਠ ਫੈਲਾਉਣ ਦਾ ਦੋਸ਼ ਲਾਇਆ ਤੇ ਕਿਹਾ, ‘‘ਉਹ ਕਹਿ ਰਹੇ ਨੇ ਕਿ ਮੈਂ (ਮੋਦੀ) ਸੰਵਿਧਾਨ ਬਦਲਣਾ ਚਾਹੁੰਦਾ ਹਾਂ, ਜਿਸ ਦੀ ਮੈਂ ਪੂਜਾ ਕਰਦਾ ਹਾਂ।’’ ਮੋਦੀ ਨੇ ਰਾਹੁਲ ਗਾਂਧੀ ਤੇ ਤੇਜਸਵੀ ਯਾਦਵ ਦਾ ਨਾਮ ਲਏ ਬਿਨਾਂ ਕਿਹਾ, ‘‘ਇੱਕ ਸ਼ਹਿਜ਼ਾਦਾ ਦਿੱਲੀ ਤੇ ਦੂਜਾ ਪਟਨਾ ਵਿੱਚ ਹੈ। ਦੋਵਾਂ ਦਾ ਰਿਕਾਰਡ ਨਿਰਾਸ਼ਾਜਨਕ ਹੈ। ਦੋਵੇਂ ਹੀ ਮੁਲਕ ਨੂੰ ਆਪਣੀ ਜਾਗੀਰ ਸਮਝਦੇ ਹਨ।’’
ਕਾਨਪੁਰ: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਇੱਥੇ ਕਾਨਪੁਰ ਤੇ ਅਕਬਰਪੁਰ ਲੋਕ ਸਭਾ ਸੀਟਾਂ ਤੋਂ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਤੋਂ ਪਹਿਲਾਂ ਮੋਦੀ ਗੁਮਟੀ ਗੁਰਦੁਆਰਾ ਸਾਹਿਬ ਵੀ ਗਏ। -ਪੀਟੀਆਈ

Advertisement

‘ਸ਼ਹਿਜ਼ਾਦੇ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੈ ਪਾਕਿਸਤਾਨ’

ਪਲਾਮੂ/ਸਿਸਾਈ (ਝਾਰਖੰਡ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲਾਮੂ ’ਚ ਚੋਣ ਰੈਲੀ ਮੌਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਰਜੀਕਲ ਅਤੇ ਹਵਾਈ ਹਮਲੇ ਨੇ ਪਾਕਿਸਤਾਨ ਨੂੰ ਹਿਲਾ ਦਿੱਤਾ ਹੈ ਤੇ ਗੁਆਂਢੀ ਮੁਲਕ ਦੇ ਨੇਤਾ ਹੁਣ ਕਾਂਗਰਸ ਦੇ ‘ਸ਼ਹਿਜ਼ਾਦੇ’ ਦੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਲਈ ਦੁਆਵਾਂ ਕਰ ਰਹੇ ਹਨ। ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਮੋਦੀ ਨੇ ਵਿਅੰਗ ਕੱਸਦਿਆਂ ਕਿਹਾ ਕਿ ਪਾਕਿਸਤਾਨ ਸ਼ਾਇਦ ਉਸ (ਰਾਹੁਲ) ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦਾ ਹੈ ਪਰ ਭਾਰਤ ‘‘ਇੱਕ ਮਜ਼ਬੂਤ ਮੁਲਕ ਅਤੇ ਮਜ਼ਬੂਤ ਪ੍ਰਧਾਨ ਮੰਤਰੀ ਚਾਹੁੰਦਾ ਹੈ।’’ ਇਸੇ ਦੌਰਾਨ ਸਿਸਾਈ ਦੇ ਗੁਮਲਾ ’ਚ ਚੋਣ ਰੈਲੀ ਦੌਰਾਨ ਮੋਦੀ ਨੇ ਕਿਹਾ ਕਿ ਐੱਨਡੀਏ ਸਰਕਾਰ ਨੇ ਭ੍ਰਿਸ਼ਟਾਚਾਰੀਆਂ ਦਾ ਚਿਹਰਾ ਨੰਗਾ ਕੀਤਾ ਹੈ ਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਵਿਅਕਤੀਆਂ ਨੂੰ ਅਗਲੇ ਪੰਜ ਸਾਲਾਂ ’ਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਜੇਲ੍ਹ ’ਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦਾ ਨਾਮ ਲਏ ਬਿਨਾਂ ਮੋਦੀ ਨੇ ਆਖਿਆ ਕਿ ਕਾਂਗਰਸ ਤੇ ਵਿਰੋਧੀ ਧਿਰ ਦੇ ਨੇਤਾ ਭ੍ਰਿਸ਼ਟ ਲੋਕਾਂ ਦੇ ਹੱਕ ’ਚ ਦਿੱਲੀ ਤੇ ਰਾਂਚੀ ਸਣੇ ਹੋਰ ਥਾਈਂ ਰੈਲੀਆਂ ਕਰ ਰਹੇ ਹਨ। ਉਹ ਭ੍ਰਿਸ਼ਟ ਲੋਕਾਂ ਲਈ ਆਵਾਜ਼ ਉਠਾ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×