ਲਾਲ ਚੰਦ ਪ੍ਰਧਾਨ ਤੇ ਵਿਨੋਦ ਕੁਮਾਰ ਸਕੱਤਰ ਚੁਣੇ
ਪੱਤਰ ਪ੍ਰੇਰਕ
ਮੁਕੇਰੀਆਂ/ਤਲਵਾੜਾ, 8 ਨਵੰਬਰ
ਐਂਪਲਾਈਜ਼ ਫੈਡਰੇਸ਼ਨ ਪੀਐੱਸਈਬੀ ਦੀ ਦਾਤਾਰਪੁਰ ਉਪ ਮੰਡਲ ਦੀ ਚੋਣ ਮੰਡਲ ਪ੍ਰਧਾਨ ਮੁਕੇਰੀਆਂ ਬੋਧ ਰਾਜ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਤਲਵਾੜਾ ਉਪ ਮੰਡਲ ਦੇ ਪ੍ਰਧਾਨ ਕੁਲਦੀਪ ਸਿੰਘ, ਸਾਬਕਾ ਪ੍ਰਧਾਨ ਅਸ਼ਵਨੀ ਸਹੋਤਾ ਅਤੇ ਆਗੂ ਅਸ਼ਵਨੀ ਸੰਧੂ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿੱਚ ਲਾਲ ਚੰਦ ਨੂੰ ਪ੍ਰਧਾਨ, ਪਵਨ ਕੁਮਾਰ ਸ਼ਰਮਾ ਨੂੰ ਮੀਤ ਪ੍ਰਧਾਨ, ਵਿਨੋਦ ਕੁਮਾਰ ਨੂੰ ਸਕੱਤਰ ਅਮਤਿ ਕੁਮਾਰ ਸ਼ਰਮਾ ਨੂੰ ਸਹਾਇਕ ਸਕੱਤਰ ਅਤੇ ਸਰਜੀਵਨ ਲਾਲ ਨੂੰ ਖ਼ਜ਼ਾਨਚੀ ਸਮੇਤ ਦਿਨੇਸ਼ ਕੁਮਾਰ ਨੂੰ ਸਹਾਇਕ ਖਜ਼ਾਨਚੀ ਚੁਣਿਆ ਗਿਆ। ਇਸ ਚੋਣ ਵਿੱਚ ਐੱਸਡੀਸੀ ਤਜਿੰਦਰ ਕੁਮਾਰ ਨੂੰ ਸਲਾਹਕਾਰ, ਸਤੀਸ਼ ਠਾਕੁਰ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ ਅਤੇ ਕਮਲ ਕਿਸ਼ੋਰ ਜੂਨੀਅਰ ਇੰਜਨੀਅਰ, ਦਵਿੰਦਰ ਸਿੰਘ, ਨੀਲਮ ਕੁਮਾਰੀ, ਸੁਰਜੀਤ ਸਿੰਘ ਤੇ ਕੁਲਦੀਪ ਸਿੰਘ ਚੰਗੜਵਾਂ ਨੂੰ ਮੈਂਬਰ ਚੁਣਿਆ ਗਿਆ।
ਉਨ੍ਹਾਂ ਕੈਸਲੈੱਸ ਇਲਾਜ ਮੁਹੱਈਆ ਕਰਵਾਉਣ, ਮੁਲਾਜ਼ਮਾਂ ਦੇ ਡੀਏ, ਏਰੀਅਰ, 295/19 ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਉਣ ਦੀ ਮੰਗ ਕੀਤੀ। ਇਸ ਮੌਕੇ ਕੁਲਦੀਪ ਸਿੰਘ, ਜਗਜੀਤ ਸਿੰਘ, ਕਰਨ ਕੁਮਾਰ, ਗੁਰਦਿਆਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।