For the best experience, open
https://m.punjabitribuneonline.com
on your mobile browser.
Advertisement

ਲਕਸ਼ੈ ਸੇਨ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਹਾਰਿਆ

08:12 AM Mar 17, 2024 IST
ਲਕਸ਼ੈ ਸੇਨ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਹਾਰਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਬਰਮਿੰਘਮ: ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੂੰ ਅੱਜ ਇੱਥੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿੱਚ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਭਾਰਤ ਦੀ ਆਲ ਇੰਗਲੈਂਡ ਚੈਂਪੀਅਨਸ਼ਿਪ ਟਰਾਫੀ ਜਿੱਤਣ ਦੀ ਉਡੀਕ ਲੰਮੀ ਹੋ ਗਈ ਹੋ ਗਈ। ਲਕਸ਼ੈ ਸੇਨ ਸਾਲ 2022 ਵਿੱਚ ਇੱਥੇ ਉਪਜੇਤੂ ਰਿਹਾ ਸੀ। ਅੱਜ ਸੈਮੀਫਾਈਨਲ ਵਿੱਚ ਲਕਸ਼ੈ ਨੂੰ ਜੋਨਾਥਨ ਕ੍ਰਿਸਟੀ ਤੋਂ 21-12, 10-21, 15-21 ਨਾਲ ਹਾਰ ਨਸੀਬ ਹੋਈ। ਇਸ ਤੋਂ ਪਹਿਲਾਂ ਲਕਸ਼ੈ ਸੇਨ ਨੇ ਕੁਆਟਰ ਫਾਈਨਲ ਵਿੱਚ ਸਾਬਕਾ ਚੈਂਪੀਅਨ ਮਲੇਸ਼ੀਆ ਦੇ ਲੀ ਜੀ ਜੀਆ ਨੂੰ 20-22, 21-16, 21-19 ਨਾਲ ਹਰਾਇਆ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×