ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਖਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਅਤੇ ਸੀਮਾ ਰਾਣੀ ਮੀਤ ਪ੍ਰਧਾਨ ਨਿਯੁਕਤ

07:33 AM Oct 01, 2024 IST
ਭੁੱਚੋ ਮੰਡੀ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਵਿਧਾਇਕ ਜਗਸੀਰ ਸਿੰਘ।

ਪਵਨ ਗੋਇਲ
ਭੁੱਚੋ ਮੰਡੀ, 30 ਸਤੰਬਰ
ਸਥਾਨਕ ਨਗਰ ਕੌਂਸਲ ਦਫ਼ਤਰ ਵਿੱਚ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਅਗਵਾਈ ਹੇਠ ਕੌਂਸਲਰਾਂ ਨੇ ਚੋਣ ਮੀਟਿੰਗ ਕੀਤੀ। ਇਸ ਵਿੱਚ ਚੋਣ ਕਨਵੀਨਰ ਵਜੋਂ ਸ਼ਾਮਲ ਹੋਏ ਬਠਿੰਡਾ ਦੇ ਤਹਿਸੀਲਦਾਰ ਦਿਵਿਆ ਸਿੰਗਲਾ ਦੀ ਦੇਖ-ਰੇਖ ਵਿੱਚ ਕੌਂਸਲਰਾਂ ਨੇ ਸਰਬਸੰਮਤੀ ਨਾਲ ਵਾਰਡ ਨੰਬਰ 1 ਦੀ ਕੌਂਸਲਰ ਲਖਵਿੰਦਰ ਕੌਰ ਗੋਲਨ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 5 ਦੀ ਕੌਂਸਲਰ ਸੀਮਾ ਰਾਣੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਲਖਵਿੰਦਰ ਕੌਰ ਗੋਲਨ ਦੇ ਨਾਮ ਦਾ ਪ੍ਰਸਤਾਵ ਰੱਖਿਆ ਅਤੇ ਕੌਂਸਲਰ ਲੱਕੀ ਕੁਮਾਰ ਨੇ ਉਸ ਦੀ ਤਾਈਦ ਕੀਤੀ। ਇਸੇ ਤਰ੍ਹਾਂ ਮੀਤ ਪ੍ਰਧਾਨ ਦੇ ਅਹੁਦੇ ਲਈ ਕੌਂਸਲਰ ਦਲਜੀਤ ਸਿੰਘ ਨੇ ਸੀਮਾ ਰਾਣੀ ਦੇ ਨਾਮ ਦਾ ਪ੍ਰਸਤਾਵ ਰੱਖਿਆ ਅਤੇ ਕੌਂਸਲਰ ਪ੍ਰਿੰਸ ਗੋਲਨ ਨੇ ਇਸ ਦੀ ਤਾਈਦ ਕੀਤੀ। ਹਲਕਾ ਵਿਧਾਇਕ ਨੇ ਨਵਨਿਯੁਕਤ ਅਹੁਦੇਦਾਰਾਂ ਲਖਵਿੰਦਰ ਕੌਰ ਗੋਲਨ ਅਤੇ ਸੀਮਾ ਰਾਣੀ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਕੌਂਸਲਰਾਂ ਨੇ ਦੋਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ।
ਚੋਣ ਉਪਰੰਤ ਦੋਵੇਂ ਅਹੁਦੇਦਾਰਾਂ ਦੇ ਸਮਰਥਕਾਂ ਨੇ ਗੁਲਾਲ ਖੇਡਿਆ ਅਤੇ ਢੋਲ ਢਮੱਕੇ ਨਾਲ ਸ਼ਹਿਰ ਵਿੱਚ ਜੇਤੂ ਜਲੂਸ ਕੱਢਦਿਆਂ ਨੀਲ ਕੰਠ ਮੰਦਰ ਵਿੱਚ ਜਾ ਕੇ ਮੱਥਾ ਟੇਕਿਆ। ਇਸ ਮੌਕੇ ਈਓ ਤਰੁਣ ਕੁਮਾਰ, ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗਰਗ, ਨੀਨਾ ਬਾਂਸਲ, ਰੇਣੂ ਬਾਂਸਲ, ਆਪ ਦੀ ਸੂਬਾਈ ਆਗੂ ਬਲਜਿੰਦਰ ਕੌਰ ਮਾਹਲ, ਕੌਂਸਲਰ ਅਤੇ ਅਧਿਕਾਰੀ ਹਾਜ਼ਰ ਸਨ।

Advertisement

Advertisement