ਫਸਵੇਂ ਮੁਕਾਬਲੇ ’ਚ ਇਕ ਵੋਟ ਨਾਲ ਜਿੱਤ ਕੇ ਸਰਪੰਚ ਬਣਿਆ ਲਖਵੀਰ ਸਿੰਘ
07:52 AM Oct 18, 2024 IST
ਬਠਿੰਡਾ (ਪੱਤਰ ਪ੍ਰੇਰਕ): ਪੰਚਾਇਤੀ ਚੋਣਾਂ ਦੌਰਾਨ ਕੁਝ ਥਾਵਾਂ ’ਤੇ ਸਰਪੰਚੀ ਦੇ ਉਮੀਦਵਾਰਾਂ ਵਿਚਕਾਰ ਪੂਰੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਇਸੇ ਦੌਰਾਨ ਹੀ ਤਲਵੰਡੀ ਸਾਬੋ ਤਹਿਸੀਲ ਦੇ ਪਿੰਡ ਗੋਲੇਵਾਲਾ ਵਿੱਚ ਵੀ ਸਰਪੰਚੀ ਦੇ ਉਮੀਦਵਾਰਾਂ ਵਿੱਚ ਬਹੁਤ ਸਖਤ ਮੁਕਾਬਲਾ ਰਿਹਾ। ਦੇਰ ਰਾਤ ਤੱਕ ਚੱਲੀ ਵੋਟਾਂ ਦੀ ਗਿਣਤੀ ਦੌਰਾਨ ਸਰਪੰਚੀ ਦੇ ਉਮੀਦਵਾਰ ਕੇਵਲ ਸਿੰਘ ਨੂੰ 339 ਵੋਟਾਂ ਪ੍ਰਾਪਤ ਹੋਈਆਂ ਜਦਕਿ ਲਖਵੀਰ ਸਿੰਘ ਨੇ 340 ਵੋਟਾਂ ਪ੍ਰਾਪਤ ਕਰਕੇ ਸਿਰਫ ਇੱਕ ਵੋਟ ਦੇ ਫਰਕ ਨਾਲ ਸਰਪੰਚੀ ਦੀ ਚੋਣ ਜਿੱਤੀ। ਲਖਵੀਰ ਸਿੰਘ ਨੇ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਪਿੰਡ ਦੇ ਸਰਪੰਚ ਹਨ ਅਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪਿੰਡ ਦੇ ਸਰਬਪੱਖੀ ਵਿਕਾਸ ਕਾਰਜ ਕਰਵਾਉਣ ਨੂੰ ਤਰਜੀਹ ਦੇਣਗੇ।
Advertisement
Advertisement