ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰੀ
10:42 PM Jun 29, 2023 IST
Advertisement
ਲਹਿਰਾਗਾਗਾ (ਪੱਤਰ ਪ੍ਰੇਰਕ): ਥਾਣਾ ਲਹਿਰਾਗਾਗਾ ਦੀ ਪੁਲੀਸ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹਰਮੇਲ ਸਿੰਘ ਪੁੱਤਰ ਗੁਰਨਾਮ ਸਿੰਘ ਮੁਹੱਲਾ ਪ੍ਰੀਤ ਨਗਰ ਨੇੜੇ ਮੰਦਰ ਮੋਹਣੇ ਪੌੜੀਆਂ ਸੁਨਾਮ ਨੇ ਥਾਣਾ ਲਹਿਰਾਗਾਗਾ ਦੀ ਪੁਲੀਸ ਨੂੰ ਬਿਆਨ ਦਰਜ ਕਰਵਾਇਆ ਕਿ ਹਰਨੀਤ ਸਿੰਘ ਵਾਸੀ ਚੂੜਲ ਕਲਾਂ ਥਾਣਾ ਲਹਿਰਾਗਾਗਾ ਨੇ ਉਸ ਦੇ ਲੜਕੇ ਹਰਸਮੀਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ, ਫਰੀਦਕੋਟ ਵਿਚ ਵਾਰਡ ਅਟੈਂਡੈਂਟ ਦੀ ਸਰਕਾਰੀ ਨੌਕਰੀ ਦਿਵਾਉਣ ਬਦਲੇ ਮਿਤੀ 19 ਸਤੰਬਰ 2020 ਨੂੰ ਉਸ ਦੇ ਖਾਤੇ ‘ਚੋਂ 4.70 ਲੱਖ ਰੁਪਏ ਟਰਾਂਸਫਰ ਕਰਵਾ ਲਏ ਸਨ ਪਰ ਅਜੇ ਤੱਕ ਹਰਨੀਤ ਸਿੰਘ ਨੇ ਨਾ ਹੀ ਉਸ ਦੇ ਲੜਕੇ ਨੂੰ ਨੌਕਰੀ ਦਿਵਾਈ ਹੈ ਅਤੇ ਨਾ ਹੀ ਉਸ ਦੇ ਰੁਪਏ ਮੌੜੇ ਹਨ।
Advertisement
Advertisement
Advertisement