For the best experience, open
https://m.punjabitribuneonline.com
on your mobile browser.
Advertisement

ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ

07:19 AM Apr 02, 2024 IST
ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਅਪਰੈਲ
ਥਾਣਾ ਸਦਰ ਦੀ ਪੁਲੀਸ ਨੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਬਾਹਰਲੇ ਸੂਬਿਆਂ ਦੇ ਤਿੰਨ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਬਸੰਤ ਐਵੇਨਿਊ ਵਾਸੀ ਕਪਿਲ ਢੀਂਗਰਾ ਨੇ ਦੱਸਿਆ ਕਿ ਕੁੱਝ ਲੋਕਾਂ ਨੇ ਉਸ ਨੂੰ ਵਟਸਐਪ ਰਾਹੀਂ ਮੈਸਿਜ ਭੇਜ ਕੇ ਆਪਣੀ ਕੰਪਨੀ ਵਿੱਚ ਪੈਸੇ ਲਗਾਉਣ ਅਤੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦਿੱਤਾ ਸੀ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਕੋਲੋਂ 25 ਲੱਖ 25 ਹਜ਼ਾਰ ਰੁਪਏ ਹਾਸਲ ਕਰ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਨਾ ਤਾਂ ਉਸ ਨੂੰ ਪੈਸੇ ਦੁੱਗਣੇ ਕਰ ਕੇ ਵਾਪਸ ਕੀਤੇ ਤੇ ਨਾ ਹੀ ਪ੍ਰਾਪਤ ਕੀਤੀ ਰਕਮ ਵਾਪਸ ਕੀਤੀ। ਸਾਈਬਰ ਕਰਾਈਮ ਸੈੱਲ ਦੇ ਇੰਚਾਰਜ ਨੇ ਦੱਸਿਆ ਕਿ ਪੁਲੀਸ ਵੱਲੋਂ ਮੈਸਰਜ਼ ਅਸਲਮ ਮੇਮਨ (ਗੁਜਰਾਤ), ਮੈਸਰਜ਼ ਈਵਰ ਸਪੋਰਟ ਟੈਕਨਾਲੋਜੀਜ਼ (ਤਾਮਿਲਨਾਡੂ) ਤੇ ਤਿਰੂਪਤੀ ਬਾਲਾਜੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।‌

Advertisement

Advertisement
Author Image

Advertisement
Advertisement
×