For the best experience, open
https://m.punjabitribuneonline.com
on your mobile browser.
Advertisement

ਦੋ ਦੁਕਾਨਾਂ ’ਚੋਂ ਲੱਖਾਂ ਰੁਪਏ ਚੋਰੀ

09:05 AM Aug 05, 2024 IST
ਦੋ ਦੁਕਾਨਾਂ ’ਚੋਂ ਲੱਖਾਂ ਰੁਪਏ ਚੋਰੀ
Advertisement

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸਥਾਨਕ ਬੱਸ ਸਟੈਂਡ ਨੇੜੇ ਅੱਜ ਸਵੇਰੇ ਕਰੀਬ ਅੱਧੀ ਦਰਜਨ ਨਕਾਬਪੋਸ਼ ਚੋਰਾਂ ਨੇ ਦੋ ਦੁਕਾਨਾਂ ਦੇ ਜਿੰਦਰੇ ਤੋੜ ਕੇ ਲੱਖਾਂ ਰੁਪਏ ਦੀ ਰਕਮ ਚੋਰੀ ਕਰ ਲਈ। ਘੜੀਆਂ ਤੇ ਮੋਬਾਈਲ ਫੋਨਾਂ ਦੇ ਦੁਕਾਨਦਾਰ ਨੈਣਾ ਵਾਚ ਕੰਪਨੀ ਦੇ ਮਾਲਕ ਬਨਵਾਰੀ ਲਾਲ ਨੇ ਦੱਸਿਆ ਕਿ ਅੱਜ ਸਵੇਰੇ ਸਵਾ ਤਿੰਨ ਕੁ ਵਜੇ ਕਾਰ ’ਤੇ ਆਏ 5-6 ਨਕਾਬਪੋਸ਼ ਚੋਰ ਉਸ ਦੀ ਦੁਕਾਨ ਦਾ ਜਿੰਦਰਾ ਤੋੜ ਕੇ ਲਗਪਗ ਪੌਣੇ ਦੋ ਲੱਖ ਰੁਪਏ ਦੀ ਰਕਮ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਹੀ ਚੋਰਾਂ ਨੇ ਇਕ ਹੋਰ ਦੁਕਾਨ ਐਸਪੀ ਕਮਿਊਨੀਕੇਸ਼ਨ ’ਚ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨਦਾਰ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ’ਚੋਂ ਲਗਪਗ 35-40 ਰੁਪਏ ਸਣੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਚੋਰੀ ਕਰਕੇ ਲੈ ਗਏ। ਇਸ ਦੌਰਾਨ ਚੋਰਾਂ ਨੇ ਨੇੜੇ ਆਏ ਚੌਕੀਦਾਰ ਅਤੇ ਉਸ ਦੇ ਇਕ ਹੋਰ ਸਾਥੀ ਬੰਦੀ ਬਣਾ ਕੇ ਬਿਠਾ ਲਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਬਾਜ਼ਾਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖ਼ੰਗਾਲੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×