ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਣ ਗਏ ਤੋਂ ਲੱਖਾਂ ਰੁਪਏ ਚੋਰੀ
11:00 AM Apr 06, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਅਪਰੈਲ
ਥਾਣਾ ਦਰੇਸੀ ਦੇ ਇਲਾਕੇ ਸੁੰਦਰ ਨਗਰ ਰਾਹੋਂ ਰੋਡ ਸਥਿਤ ਇੱਕ ਬੈਂਕ ਅੰਦਰੋਂ ਅਣਪਛਾਤੇ ਵਿਅਕਤੀ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਨਿਊ ਆਜ਼ਾਦ ਨਗਰ ਵਾਸੀ ਰਾਜਪਾਲ ਚੌਧਰੀ ਨੇ ਦੱਸਿਆ ਹੈ ਕਿ ਉਹ ਟੂਡਰ ਨੀਟਿੰਗ ਵਰਕਸ ਹੌਜਰੀ ਬਹਾਦਰਕੇ ਰੋਡ ਵਿੱਚ ਕੈਸ਼ ਲਿਆਉਣ ਤੇ ਦੇਣ ਦਾ ਕੰਮ ਕਰਦਾ ਹੈ। ਉਹ ਆਪਣੀ ਫੈਕਟਰੀ ਤੋਂ 3 ਲੱਖ 80 ਹਜ਼ਾਰ ਰੁਪਏ ਨਕਦੀ ਲੈ ਕੇ ਐੱਚਡੀਐੱਫਸੀ ਬੈਂਕ ਸੁੰਦਰ ਨਗਰ ਰਾਹੋਂ ਰੋਡ ਵਿੱਚ ਜਮ੍ਹਾਂ ਕਰਵਾਉਣ ਲਈ ਆਇਆ ਸੀ। ਉਸ ਨੇ ਨਕਦੀ ਵਾਲਾ ਬੈਗ ਕੁਰਸੀ ’ਤੇ ਰੱਖਿਆ ਅਤੇ ਵਾਊਚਰ ਭਰ ਕੇ ਕਾਂਊਟਰ ’ਤੇ ਦੇਣ ਲੱਗ ਪਿਆ। ਉਸ ਨੇ 15 ਮਿੰਟ ਬਾਅਦ ਆਪਣਾ ਬੈਗ ਵੇਖਿਆ ਤਾਂ ਉਸ ਵਿੱਚੋਂ ਨਕਦੀ ਗਾਇਬ ਸੀ। ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
Advertisement