ਗੈਸ ਏਜੰਸੀ ਵਿੱਚੋਂ ਲੱਖਾਂ ਰੁਪਏ ਤੇ ਸਾਮਾਨ ਚੋਰੀ
07:35 AM Sep 06, 2024 IST
ਲੁਧਿਆਣਾ: ਥਾਣਾ ਮੋਤੀ ਨਗਰ ਦੇ ਇਲਾਕੇ ਵਿੱਚ ਸਥਿਤ ਇੱਕ ਗੈਸ ਏਜੰਸੀ ਵਿੱਚੋਂ ਅਣਪਛਾਤੇ ਵਿਅਕਤੀ ਲੱਖਾਂ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਅਜੇ ਸੂਦ ਨੇ ਦੱਸਿਆ ਕਿ ਉਸਨੂੰ ਦਿੱਵਿਆ ਇੰਡੇਨ ਗੈਸ ਏਜੰਸੀ ਦੇ ਡਿਲਵਰੀ ਬੁਆਏ ਨੇ ਮੋਬਾਈਲ ਕਰਕੇ ਦੱਸਿਆ ਕਿ ਏਜੰਸੀ ਦਾ ਸ਼ਟਰ ਪੁੱਟਿਆ ਹੋਇਆ ਹੈ। ਉਸਨੇ ਜਦੋਂ ਏਜੰਸੀ ਪੁੱਜਕੇ ਦੇਖਿਆ ਤਾਂ ਏਜੰਸੀ ਵਿੱਚ ਰੱਖੀ ਕਰੀਬ 7 ਲੱਖ 80 ਹਜ਼ਾਰ ਰੁਪਏ, ਇੱਕ ਲੈਪਟਾਪ ਐਪਲ, ਇੱਕ ਸਮਾਰਟ ਫੋਨ ਸੈਮਸੰਗ, ਇੱਕ ਮੋਬਾਈਲ ਆਈ ਫੋਨ 12, ਸੀਸੀਟਵੀ ਕੈਮਰਿਆਂ ਦਾ ਡੀਵੀਆਰ, ਇੱਕ ਪੇਟੀ ਜਿਸ ਵਿੱਚ 20/22 ਰੈਗੂਲੇਟਰ ਅਤੇ ਤਿੰਨ ਰੈਗੂਲੇਟਰਾਂ ਵਾਲੇ ਡੱਬੇ ਜਿਨ੍ਹਾਂ ਵਿੱਚ ਏਜੰਸੀ ਦਾ ਸਾਰਾ ਪੁਰਾਣਾ ਰਿਕਾਰਡ ਰੱਖਿਆ ਹੋਇਆ ਸੀ, ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement