For the best experience, open
https://m.punjabitribuneonline.com
on your mobile browser.
Advertisement

ਸ਼ੈੱਲਰ ਵਿੱਚੋਂ ਲੱਖਾਂ ਰੁਪਏ ਦੇ ਚੌਲ ਚੋਰੀ

07:53 AM Mar 18, 2024 IST
ਸ਼ੈੱਲਰ ਵਿੱਚੋਂ ਲੱਖਾਂ ਰੁਪਏ ਦੇ ਚੌਲ ਚੋਰੀ
ਭੁੱਚੋ ਮੰਡੀ ਦੀ ਰਾਈਸ ਮਿੱਲ ਦੀ ਕੰਧ ਵਿੱਚ ਲਾਇਆ ਪਾੜ।
Advertisement

ਭੁੱਚੋ ਮੰਡੀ

Advertisement

ਲਹਿਰਾ ਬੇਗਾ ਸੜਕ ’ਤੇ ਸਥਿਤ ਤ੍ਰਿਮੂਰਤੀ ਰਾਈਸ ਮਿੱਲ ਦੀ ਕੰਧ ਵਿੱਚ ਪਾੜ ਲਾ ਕੇ ਚੋਰ ਉਸ ਵਿੱਚੋਂ ਸੌ ਤੋਂ ਵੱਧ ਚੌਲਾਂ ਦੇ ਗੱਟੇ ਚੋਰੀ ਕਰਕੇ ਲੈ ਗਏ ਜਿਸ ਦੀ ਕੀਮਤ ਲਗਪਗ ਦੋ ਲੱਖ ਰੁਪਏ ਦੱਸੀ ਜਾ ਰਹੀ ਹੈ। ਸ਼ੈੱਲਰ ਦੇ ਮਾਲਕ ਨਰਦੀਪ ਗਰਗ ਨੇ ਦੱਸਿਆ ਕਿ ਚੋਰਾਂ ਨੇ ਚੌਲਾਂ ਦਾ ਛਿਲਕਾ ਬਾਹਰ ਕੱਢਣ ਵਾਲੀ ਪਾਈਪ ਖੋਲ੍ਹ ਕੇ ਉਸ ਦੇ ਮੋਰੇ ਨੂੰ ਤੋੜ ਕੇ ਵੱਡਾ ਕਰ ਲਿਆ। ਇਸ ਪਾੜ ਵਿੱਚੋਂ ਦੀ ਉਨ੍ਹਾਂ ਨੇ ਚੌਲਾਂ ਦੇ ਗੱਟੇ ਬਾਹਰ ਛਿਲਕੇ ਉੱਪਰ ਸੁੱਟ ਲਏ ਅਤੇ ਬਾਹਰ ਸੜਕ ’ਤੇ ਖੜ੍ਹਾਏ ਵਾਹਨ ’ਚ ਗੱਟੇ ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਹਾਲੇ ਤੱਕ 120 ਤੋਂ 130 ਗੱਟੇ ਚੋਰੀ ਹੋਣ ਬਾਰੇ ਪਤਾ ਲੱਗਿਆ ਹੈ, ਇਹ ਚੋਰੀ ਇਸ ਤੋਂ ਵੱਧ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਚੋਰੀ ਮੌਕੇ ਚੌਕੀਦਾਰ ਸ਼ੈਲਰ ਵਿੱਚ ਮੌਜ਼ੂਦ ਸਨ, ਪਰ ਚੋਰਾਂ ਨੇ ਉਨ੍ਹਾਂ ਨੂੰ ਇਸ ਚੋਰੀ ਦੀ ਭਿਣਕ ਨਹੀਂ ਲੱਗਣ ਦਿੱਤੀ। ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। -ਪੱਤਰ ਪ੍ਰੇਰਕ

Advertisement
Author Image

sanam grng

View all posts

Advertisement
Advertisement
×