ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੱਖੇਵਾਲੀ ਦੀ ਪੁਸਤਕ ‘ਗੁਰੂ ਨਾਨਕ ਬਾਣੀ ਵਿੱਚ ਕੁਦਰਤ’ ਲੋਕ ਅਰਪਣ

07:19 AM Jun 17, 2024 IST
ਡਾ. ਪਾਤਰ ਨੂੰ ਸਮਰਪਿਤ ਪੁਸਤਕ ਲੋਕ ਅਰਪਣ ਕਰਦੀਆਂ ਹੋਈਆਂ ਅਹਿਮ ਸ਼ਖਸੀਅਤਾਂ। -ਫੋਟੋ: ਵਰਮਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਜੂਨ
ਸਮਾਜ ਸੇਵੀ ਸੰਸਥਾ, ਸੁਸਾਇਟੀ ਫਾਰ ਕੰਜ਼ਰਵੇਸ਼ਨ ਐਂਡ ਹੀਲਿੰਗ ਆਫ ਐਨਵਾਇਰਮੈਂਟ (ਸੋਚ) ਵੱਲੋਂ ਉੱਘੇ ਕਵੀ ਤੇ ਲੇਖਕ ਡਾ. ਸੁਰਜੀਤ ਪਾਤਰ ਅਤੇ ਪੀਏਯੂ ਦੇ ਸਾਬਕਾ ਉਪ ਕੁਲਪਤੀ ਡਾ. ਮਨਜੀਤ ਸਿੰਘ ਕੰਗ ਨੂੰ ਸਮਰਪਿਤ ਐਵਾਰਡਾਂ ਦਾ ਐਲਾਨ ਅੱਜ ਇੱਥੇ ਕੀਤਾ ਗਿਆ। ਇਸ ਸਮਾਗਮ ਦੌਰਾਨ ਸੋਚ ਦੇ ਮੁਖੀ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੁਆਰਾ ਲਿਖੀ ਪੁਸਤਕ ‘ਗੁਰੂ ਨਾਨਕ ਬਾਣੀ ਵਿਚ ਕੁਦਰਤ’ ਡਾ. ਪਾਤਰ ਨੂੰ ਸਮਰਪਿਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਧਾਰਮਿਕ ਰਸਮਾਂ ਨਾਲ ਕਰਨ ਤੋਂ ਬਾਅਦ ਡਾ. ਸੁਰਜੀਤ ਪਾਤਰ ਅਤੇ ਡਾ. ਮਨਜੀਤ ਸਿੰਘ ਕੰਗ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਡਾ. ਲੱਖੇਵਾਲੀ ਨੇ ਸੋਚ ਨਾਲ ਡਾ. ਪਾਤਰ ਤੇ ਡਾ. ਕੰਗ ਦੇ ਡੂੰਘੇ ਸੰਬੰਧਾਂ ਦਾ ਜ਼ਿਕਰ ਕੀਤਾ। ਅਦਾਕਾਰ ਮਲਕੀਤ ਸਿੰਘ ਰੋਣੀ ਨੇ ਕਿਹਾ ਕਿ ਡਾ. ਪਾਤਰ ਅਤੇ ਡਾ. ਕੰਗ ਵਰਗੀਆਂ ਸ਼ਖਸੀਅਤਾਂ ਦੁਨੀਆਂ ਵਿੱਚ ਕਦੇ-ਕਦਾਰ ਹੀ ਪੈਦਾ ਹੁੰਦੀਆਂ ਹਨ। ਫਿਲਮੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਡਾ. ਪਾਤਰ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾ ਜਿਉਂਦੇ ਰਹਿਣਗੇ। ਸੰਤ ਬਾਬਾ ਗੁਰਮੀਤ ਸਿੰਘ ਨੇ ਕੁਦਰਤ ਅਤੇ ਬਾਬਾ ਨਾਨਕ ਵਿਚਾਲੇ ਸਬੰਧਾਂ ਦਾ ਜ਼ਿਕਰ ਕੀਤਾ। ਡਾ. ਸੁਰਜੀਤ ਪਾਤਰ ਦੇ ਛੋਟੇ ਭਰਾ ਉਪਕਾਰ ਸਿੰਘ ਨੇ ਕਿਹਾ ਕਿ ਉਹ ਡਾ. ਪਾਤਰ ਦੀ ਲੇਖਣੀ ਅਤੇ ਜ਼ਿੰਦਗੀ ਜਿਉਣ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਸਨ। ਡਾ. ਰਣਜੀਤ ਸਿੰਘ ਤਾਂਬੜ ਨੇ ਖੇਤੀ ਦੇ ਖੇਤਰ ਵਿੱਚ ਡਾ. ਕੰਗ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਸਮਾਗਮ ਦੌਰਾਨ ਸਮੂਹ ਸ਼ਖਸੀਅਤਾਂ ਨੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਵੱਲੋਂ ਲਿਖੀ ਕਿਤਾਬ ‘ਗੁਰੂ ਨਾਨਕ ਬਾਣੀ ਵਿਚ ਕੁਦਰਤ’ ਡਾ. ਪਾਤਰ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਡਾ. ਗੁਰਪ੍ਰੀਤ ਵਾਂਡਰ ਨੂੰ ਸਨਮਾਨਿਤ ਕੀਤਾ ਗਿਆ ਜੋ ਸੋਚ ਸੰਸਥਾ ਦੇ ਸਲਾਹਕਾਰ ਵਜੋਂ ਭੂਮਿਕਾ ਨਿਭਾਉਣਗੇ। ਅਖੀਰ ਵਿੱਚ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋ ਵੱਲੋਂ ਧੰਨਵਾਦ ਕੀਤਾ ਗਿਆ।

Advertisement

Advertisement
Advertisement