For the best experience, open
https://m.punjabitribuneonline.com
on your mobile browser.
Advertisement

ਲਾਜਪਤ ਰਾਏ ਡੀਏਵੀ ਕਾਲਜ ਦਾ ਮੁਸ਼ਾਇਰਾ ਯਾਦਗਾਰੀ ਹੋ ਨਿੱਬੜਿਆ

06:47 AM Apr 08, 2024 IST
ਲਾਜਪਤ ਰਾਏ ਡੀਏਵੀ ਕਾਲਜ ਦਾ ਮੁਸ਼ਾਇਰਾ ਯਾਦਗਾਰੀ ਹੋ ਨਿੱਬੜਿਆ
ਮੁਸ਼ਾਇਰੇ ਦੌਰਾਨ ਮੰਚ ’ਤੇ ਮੌਜੂਦ ਕਵੀ ਤੇ ਪਤਵੰਤੇ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਅਪਰੈਲ
ਸਥਾਨਕ ਲਾਜਪਤ ਰਾਏ ਡੀਏਵੀ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਨੇ ਕਾਲਜ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨਾਲ ਮਿਲ ਕੇ ਇਕ ਮੁਸ਼ਾਇਰਾ ਕਰਵਾਇਆ। ਇਸ ਨੇ ਜਿੱਥੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਸਾਲਾਂ ਬਾਅਦ ਇਕੱਠੇ ਹੋ ਕੇ ਯਾਦਾਂ ਤਾਜ਼ੀਆਂ ਕਰਨ ਦਾ ਮੌਕਾ ਪ੍ਰਦਾਨ ਕੀਤਾ, ਉਥੇ ਹੀ ਨਾਮਵਰ ਸ਼ਾਇਰਾਂ ਨੇ ਇਸ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਸ਼ਾਮ ਛੇ ਵਜੇ ਤੋਂ ਬਾਅਦ ਸ਼ੁਰੂ ਹੋਏ ਮੁਸ਼ਾਇਰੇ ਨੇ ਸਮਾਂ ਵੀ ਭੁਲਾ ਦਿੱਤਾ ਜਿਸ ’ਚ ਹਾਜ਼ਰੀਨ ਕਈ ਘੰਟੇ ਤਕ ਜੁੜੇ ਰਹੇ। ਪ੍ਰਿੰਸੀਪਲ ਡਾ. ਅਨੁਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਨੇ ਪ੍ਰਧਾਨ ਡਾ. ਸਵਿਤਾ ਸ਼ਰਮਾ, ਮੀਤ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਨਰੇਸ਼ ਵਰਮਾ ਨੇ ਇਹ ਉਪਰਾਲਾ ਪੁਰਾਣੇ ਵਿਦਿਆਰਥੀਆਂ ਨੂੰ ਪੁਰਾਣੇ ਵਿੱਦਿਅਕ ਅਦਾਰੇ ਨਾਲ ਜੋੜਨ ਅਤੇ ਇਕ ਪੱਕਾ ਸਬੰਧ ਸਥਾਪਤ ਕਰਨ ਲਈ ਕਰਵਾਇਆ। ਸਮਾਗਮ ਦੇ ਕਨਵੀਨਰ ਡਾ. ਬਿੰਦੂ ਸ਼ਰਮਾ ਸਨ। ਇਸ ਮੌਕੇ ਚਾਰ ਸੌ ਦੇ ਕਰੀਬ ਲੋਕਾਂ ਨੂੰ, ਜਿਨ੍ਹਾਂ ’ਚ ਬਹੁਤੇ ਪੁਰਾਣੇ ਵਿਦਿਆਰਥੀ ਸਨ, ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਏਪੀ ਰਿਫਾਇਨਰੀ ਦੇ ਡਾਇਰੈਕਟਰ ਭੁਵਨ ਗੋਇਲ ਮੁੱਖ ਮਹਿਮਾਨ ਵਜੋਂ ਜਦਕਿ ਪਵਨ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਸਮੇਤ ਸਮਾਜ ਸੇਵੀ ਰਾਜਿੰਦਰ ਜੈਨ, ਡਾ. ਸਤੀਸ਼ ਸ਼ਰਮਾ, ਰਵੀ ਗੋਇਲ, ਪ੍ਰੋ. ਸਤੀਸ਼ ਪਰਾਸ਼ਰ, ਰਾਜ ਕੁਮਾਰ ਭੱਲਾ, ਗੁਰਿੰਦਰ ਸਿੱਧੂ, ਕਾਮਰੇਡ ਰਵਿੰਦਰਪਾਲ ਰਾਜੂ ਅਤੇ ਐਡਵੋਕੇਟ ਮੂਨ ਝਾਂਜੀ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ। ਕਨਵੀਨਰ ਡਾ. ਕੁਨਾਲ ਮਹਿਤਾ ਦੇ ਯਤਨਾਂ ਸਦਕਾ ਮੁਸ਼ਾਇਰੇ ’ਚ ਪ੍ਰੋ. ਗੁਰਭਜਨ ਗਿੱਲ ਨੇ ਹਾਜ਼ਰੀ ਲਗਵਾਈ।

Advertisement

Advertisement
Advertisement
Author Image

Advertisement