For the best experience, open
https://m.punjabitribuneonline.com
on your mobile browser.
Advertisement

ਲਾਡੋਵਾਲ ਟੌਲ ਪਲਾਜ਼ਾ ਦੀਆਂ ਦਰਾਂ ਵਧਾਈਆਂ

07:46 AM Mar 30, 2024 IST
ਲਾਡੋਵਾਲ ਟੌਲ ਪਲਾਜ਼ਾ ਦੀਆਂ ਦਰਾਂ ਵਧਾਈਆਂ
Advertisement

ਫਿਲੌਰ/ਲੁਧਿਆਣਾ (ਪੱਤਰ ਪ੍ਰੇਰਕ/ਟ੍ਰਿਬਿਊਨ ਨਿਊਜ਼ ਸਰਵਿਸ): ਲਾਡੋਵਾਲ ਟੌਲ ਪਲਾਜ਼ੇ ਦੀਆਂ ਦਰਾਂ ’ਚ ਮੁੜ ਵਾਧਾ ਕੀਤਾ ਜਾ ਰਿਹਾ ਹੈ। ਇਹ ਵਧੀਆਂ ਦਰਾਂ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ। ਇਸ ਤੋਂ ਕੁਝ ਮਹੀਨੇ ਪਹਿਲਾਂ ਵੀ ਦੋ ਵਾਰ ਦਰਾਂ ਵਿਚ ਵਾਧਾ ਕੀਤਾ ਗਿਆ ਸੀ। ਟੌਲ ਪਲਾਜ਼ੇ ਦੀਆਂ ਦਰਾਂ ਹਰ ਸਾਲ ਪਹਿਲੀ ਸਤੰਬਰ ਨੂੰ ਕਰੀਬ ਦਸ ਫੀਸਦੀ ਵਧਾਈਆਂ ਜਾਂਦੀਆਂ ਹਨ। ਹਾਲ ’ਚ ਹੀ ਨਵੰਬਰ ਦੇ ਆਖਰ ’ਚ ਤੀਹ ਫੀਸਦੀ ਵਾਧਾ ਕੀਤਾ ਗਿਆ ਸੀ। ਲਾਡੋਵਾਲ ਟੌਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਕੁਮਾਰ ਨੇ ਦੱਸਿਆ ਕਿ ਨਵੀਆਂ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ ਜੋ 31 ਮਾਰਚ 2024 ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਹੋਣਗੀਆਂ। ਕਾਰ ਦਾ ਪੁਰਾਣਾ ਰੇਟ ਵਨ ਵੇਅ ਲਈ 215 ਰੁਪਏ, ਰਿਟਰਨ ਲਈ 325 ਰੁਪਏ ਅਤੇ ਮਾਸਿਕ ਪਾਸ 7175 ਰੁਪਏ ਸੀ ਜੋ ਵਧਾ ਕੇ ਕ੍ਰਮਵਾਰ 220 ਰੁਪਏ, 330 ਰੁਪਏ ਅਤੇ 7360 ਰੁਪਏ ਕਰ ਦਿੱਤਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×