ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਡੋਵਾਲ ਟੌਲ ਪਲਾਜ਼ਾ ’ਤੇ ਜੇਬ ਕਰਨੀ ਹੋਵੇਗੀ ਢਿੱਲੀ

06:52 AM Jun 04, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੂਨ
ਸੂਬੇ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ਤੋਂ ਲੰਘਣ ਸਮੇਂ ਰਾਹਗੀਰਾਂ ਨੂੰ ਜੇਬ ਹੋਰ ਢਿੱਲੀ ਕਰਨੀ ਹੋਵੇਗੀ ਕਿਉਂਕਿ ਇਹ ਹੋਰ ਮਹਿੰਗਾ ਹੋ ਗਿਆ ਹੈ। ਅੱਜ ਤੋਂ ਇਸ ਟੌਲ ਪਲਾਜ਼ਾ ਤੋਂ ਲੰਘਣ ਵਾਲੇ ਲੋਕਾਂ ਕੋਲੋਂ ਪੰਜ ਫੀਸਦੀ ਜ਼ਿਆਦਾ ਟੌਲ ਵਸੂਲਿਆ ਜਾ ਰਿਹਾ ਹੈ। ਜਲੰਧਰ ਤੋਂ ਦਿੱਲੀ ਤੇ ਦਿੱਲੀ ਤੋਂ ਜਲੰਧਰ ਸਫ਼ਰ ਕਰਨ ਵਾਲੇ ਲੋਕਾਂ ਦੀ ਜੇਬ ’ਤੇ ਇਸਦਾ ਸਿੱਧਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਵੱਧੇ ਰੇਟਾਂ ਤੋਂ ਇਥੋਂ ਲੰਘਣ ਵਾਲੇ ਲੋਕ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ। ਲੋਕ ਕੇਂਦਰ ਤੇ ਸੂਬਾ ਸਰਕਾਰ ਨੂੰ ਇਸਦੇ ਲਈ ਕੋਸ ਰਹੇ ਹਨ।
ਲਾਡੋਵਾਲ ਟੌਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਨਵੇਂ ਰੇਟਾਂ ਮੁਤਾਬਕ ਕਾਰ ਚਾਲਕਾਂ ਨੂੰ ਇੱਕ ਪਾਸੇ ਲਈ 215 ਰੁਪਏ ਦੀ ਥਾਂ ’ਤੇ 220 ਰੁਪਏ ਦੇਣੇ ਪੈ ਰਹੇ ਹਨ। ਇਸਦੇ ਨਾਲ ਹੀ ਆਉਣ-ਜਾਣ ਲਈ ਜਿਥੇ ਪਹਿਲਾਂ ਉਹ 315 ਰੁਪਏ ਦਿੰਦੇ ਸਨ, ਉਥੇ ਉਨ੍ਹਾਂ ਨੂੰ 330 ਰੁਪਏ ਦੇਣੇ ਪੈ ਰਹੇ ਹਨ। ਨਾਲ ਹੀ ਮਹੀਨੇ ਦੇ ਪਾਸ ਲਈ 7175 ਰੁਪਏ ਦੀ ਥਾਂ ਹੁਣ 7360 ਰੁਪਏ ਦੇਣੇ ਪੈ ਰਹੇ ਹਨ। ਇਸਦੇ ਨਾਲ ਹੀ ਲਾਈਟ ਵਹੀਕਲ ਲਈ ਪਹਿਲਾਂ ਇੱਕ ਤਰਫ਼ਾ ਟੌਲ ਫੀਸ 350 ਰੁਪਏ ਸੀ, ਜੋ 355 ਰੁਪਏ ਕਰ ਦਿੱਤੀ ਗਈ ਹੈ, ਆਉਣ-ਜਾਣ ਲਈ 520 ਰੁਪਏ ਸੀ, ਜੋ ਹੁਣ 535 ਰੁਪਏ ਹੋ ਗਈ ਹੈ। ਮਹੀਨੇ ਦਾ ਪਾਸ 11,590 ਰੁਪਏ ਵਿੱਚ ਬਣਦਾ ਸੀ, ਉਹ 11,885 ਰੁਪਏ ਹੋ ਗਿਆ ਹੈ। ਬੱਸ, ਟਰੱਕ ਦੋ ਐਕਸਐਲ ਗੱਡੀਆਂ ਦਾ ਰੇਟ ਜਿਹੜਾ ਪਹਿਲਾਂ 730 ਰੁਪਏ ਇੱਕ ਤਰਫਾ ਸੀ, ਉਸਨੂੰ ਵਧਾ ਕੇ 745 ਰੁਪਏ, ਆਉਣ-ਜਾਣ ਦੀ ਟੌਲ ਫੀਸ ਜਿਹੜੀ ਪਹਿਲਾਂ 1095 ਰੁਪਏ ਸੀ, ਵਧਾ ਕੇ 1120 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਹੀਨੇ ਦਾ ਪਾਸ ਜਿਹੜਾ 24,285 ਰੁਪਏ ਵਿੱਚ ਬਣਦਾ ਸੀ, ਉਸਨੂੰ 24,905 ਰੁਪਏ ਦਾ ਕਰ ਦਿੱਤਾ ਗਿਆ ਹੈ। ਤਿੰਨ ਐਕਸਐਲ ਵਾਹਨ, ਜਿਨ੍ਹਾਂ ਦੀ ਇੱਕ ਤਰਫ਼ਾ ਫੀਸ 795 ਰੁਪਏ ਸੀ, ਉਸਨੂੰ 815 ਰੁਪਏ ਕਰ ਦਿੱਤਾ ਗਿਆ ਹੈ, ਆਉਣ-ਜਾਣ ਦੀ ਫੀਸ ਜਿਹੜੀ 1190 ਰੁਪਏ ਸੀ, ਉਸਨੂੰ ਵਧਾ ਕੇ 1225 ਰੁਪਏ ਕਰ ਦਿੱਤਾ ਗਿਆ ਹੈ। ਮਹੀਨੇ ਦਾ ਪਾਸ ਜਿਹੜਾ 26490 ਰੁਪਏ ਦਾ ਬਣਦਾ ਸੀ, ਉਹ 27170 ਰੁਪਏ ਵਿੱਚ ਬਣੇਗਾ। ਹੈਵੀ ਕੰਸਟ੍ਰਕਸ਼ਨ ਮਸ਼ੀਨਰੀ 4 ਐਕਸਐਲ ਜੋ ਇੱਕ ਤਰਫ਼ਾ 1140 ਰੁਪਏ ਸੀ, ਉਹ 1170 ਰੁਪਏ, ਆਉਣ-ਜਾਣ ਲਈ ਜਿਹੜੇ 1715 ਰੁਪਏ ਸੀ, ਉਸਨੂੰ ਵਧਾ ਕੇ 1755 ਰੁਪਏ ਕਰ ਦਿੱਤਾ ਗਿਆ ਹੈ। ਮਹੀਨੇ ਦਾ ਪਾਸ 38,085 ਰੁਪਏ ਦੀ ਥਾਂ 39,055 ਕਰ ਦਿੱਤਾ ਗਿਆ ਹੈ।
ਸੱਤ ਜਾਂ ਉਸਤੋਂ ਜ਼ਿਆਦਾ ਐਕਸਐਸ ਵਾਲੇ ਵਾਹਨ, ਜਿਨ੍ਹਾਂ ਦੀ ਫੀਸ ਪਹਿਲਾਂ ਇੱਕ ਤਰਫ਼ਾ 1390 ਰੁਪਏ ਸੀ, ਉਸਨੂੰ ਵਧਾ ਕੇ 1425 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਉਣ ਜਾਣ ਲਈ ਜੋ 2085 ਰੁਪਏ ਲਏ ਜਾ ਰਹੇ ਸਨ, ਉਸਨੂੰ 2140 ਰੁਪਏ ਕਰ ਦਿੱਤਾ ਗਿਆ ਹੈ। ਮਹੀਨੇ ਦਾ ਪਾਸ 47545 ਰੁਪਏ ਸੀ, ਉਸਨੂੰ ਵਧਾ ਕੇ 46360 ਰੁਪਏ ਕਰ ਦਿੱਤਾ ਗਿਆ ਹੈ।

Advertisement

Advertisement