ਲਾਧੂਕਾ ਮਾਈਨਰ ਵਿੱਚ ਪਾੜ ਪਿਆ
ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 21 ਅਗਸਤ
ਮੰਡੀ ਘੁਬਾਇਆ ਨਜ਼ਦੀਕ ਲਾਧੂਕਾ ਮਾਈਨਰ ਵਿੱਚ ਬੀਤੀ ਰਾਤ ਕਰੀਬ 20 ਫੁੱਟ ਦਾ ਪਾੜ ਪੈਣ ਗਿਆ ਅਤੇ ਜਿਸ ਨਾਲ ਕਰੀਬ 70 ਏਕੜ ਝੋਨੇ ਤੇ ਚਾਰੇ ਦੀ ਫਸਲ ਵਿੱਚ ਮਾਈਨਰ ਦਾ ਪਾਣੀ ਭਰ ਗਿਆ। ਜਾਣਕਾਰੀ ਅਨੁਸਾਰ ਮੰਡੀ ਘੁਬਾਇਆ ਨਜ਼ਦੀਕ ਬੁਰਜੀ ਨੰਬਰ- 1 ਲੱਖ 43 ਹਜਾਂਰ ਤੋਂ ਬੀਤੀ ਰਾਤ ਕਰੀਬ 8 ਵਜੇ ਮਾਹਂਨਰ ਟੁੱਟ ਗਈ ਅਤੇ ਦੇਖਦਿਆਂ ਹੀ ਦੇਖਦਿਆਂ 20 ਫੂੰਟ ਦਾ ਪਾੜ ਪੈ ਗਿਆ। ਇਹ ਹੀ ਨਹੀਂ ਇਸ ਪਾਣੀ ਦੇ ਨਾਲ ਕੇਵਲ ਕ੍ਰਿਸ਼ਨ ਸੇਤੀਆ ਨਾਮਕ ਵਿਅਕਤੀ ਦਾ ਮਕਾਨ ਵੀ ਨਹਿਰੀ ਪਾਣੀ ਦੀ ਚਪੇਟ ’ਚ ਆਉਣ ਨਾਲ ਪ੍ਰਭਾਵਿਤ ਹੋਇਆ ਤੇ ਮਕਾਨ ਨੂੰ ਤਰੇੜਾਂ ਪੈੈ ਗਈਟਾ। ਗੱਲਬਾਤ ਕਰਦਿਆਂ ਕਿਸਾਨ ਵਿਜੇ ਕੁਮਾਰ, ਸੰਤਾ ਸਿੰਘ, ਮੋਨੂੰ ਕਪੂਰ ਨੇ ਦੱਸਿਆ ਕਿ ਇਸ ਜਗ੍ਹਾਂ ਤੋਂ ਅਕਸਰ ਹੀ ਨਹਿਰ ਟੁੱਟਦੀ ਰਹਿੰਦੀ ਹੈ ਅਤੇ ਬੀਤੀ ਰਾਤ ਵੀ ਇਥੋਂ ਮਾਈਨਰ ਟੁੱਟ ਗਈ। ਕਿਸਾਨਾਂ ਨੇ ਦੱਸਿਆ ਕਿ ਮਾਈਨਰ ਟੁੱਟਣ ਨਾਲ ਉਨ੍ਹਾਂ ਦੀ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ ਅਤੇ ਬਾਅਦ ਦੁਹਹਿਰ ਤੱਕ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਕਿਸਾਨਾਂ ਅਤੇ ਪ੍ਰਭਾਵਿਤ ਮਕਾਨ ਮਾਲਿਕ ਨੇ ਸਰਕਾਰ ਤੋਂ ਫਸਲ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਧਰ ਇਸ ਸਬੰਧੀ ਜਦੋਂ ਐੱਸਡੀਓ ਸੁਨੀਲ ਕੰਬੋਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਰਸਾਤ ਦੇ ਕਾਰਨ ਉਨ੍ਹਾਂ ਪਿੱਛੋਂ ਲੱਖੋਕੇ ਹੈੱਡ ਤੋਂ ਮਾਈਨਰ ਬੰਦ ਕਰਵਾ ਦਿੱਤੀ ਸੀ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਮੋਘੇ ਬੰਦ ਕੀਤੇ ਜਾਣ ਕਾਰਨ ਅਤੇ ਨਹਿਰ ’ਚ ਮੌਜੂਦ ਪਾਣੀ ਦੇ ਵਹਾਅ ਕਾਰਨ ਲਾਧੂਕਾ ਮਾਈਨਰ ਟੁੱਟੀ ਹੈ। ਉਨ੍ਹਾਂ ਦੱਸਿਆ ਕਿ ਮਾਈਨਰ ਨੂੰ ਬੰਨ੍ਹਣ ਲਈ ਮਸ਼ੀਨ ਮੰਗਵਾ ਲਈ ਗਈ ਹੈ ਅਤੇ ਸ਼ਾਮ ਤੱਕ ਮਾਈਨਰ ਨੂੰ ਬੰਨ੍ਹਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।