ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਨੂੜ ਸ਼ਹਿਰ ਤੇ ਪਿੰਡਾਂ ਵਿੱਚ ਗਾਂਧੀ ਦੀ ਜਿੱਤ ’ਤੇ ਲੱਡੂ ਵੰਡੇ

08:53 AM Jun 05, 2024 IST
ਧਰਮਵੀਰ ਗਾਂਧੀ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡਦੇ ਹੋਏ ਕਾਂਗਰਸੀ ਵਰਕਰ।

ਕਰਮਜੀਤ ਸਿੰਘ ਚਿੱਲਾ
ਬਨੂੜ, 4 ਜੂਨ
ਲੋਕ ਸਭਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਜਿੱਤ ਦੀ ਖੁਸ਼ੀ ਵਿੱਚ ਕਾਂਗਰਸੀ ਵਰਕਰਾਂ ਨੇ ਇਕੱਠੇ ਹੋ ਕੇ ਬੰਨੋ ਮਾਈ ਮੰਦਰ ਸਣੇ ਹੋਰ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਿਆ ਅਤੇ ਲੱਡੂ ਵੰਡੇ। ਪਿੰਡਾਂ ਵਿੱਚ ਵੀ ਥਾਂ-ਥਾਂ ਕਾਂਗਰਸੀ ਵਰਕਰਾਂ ਨੇ ਡਾ. ਗਾਂਧੀ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਕਾਂਗਰਸ ਦੇ ਹੱਕ ਵਿੱਚ ਨਾਅਰੇ ਲਗਾਏ। ਕਾਂਗਰਸੀ ਵਰਕਰਾਂ ਦੇ ਹੱਥਾਂ ਵਿੱਚ ਝੰਡੇ ਚੁੱਕੇ ਹੋਏ ਸਨ।
ਬਨੂੜ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ ਤੇ ਦਿਹਾਤੀ ਪ੍ਰਧਾਨ ਨੈਬ ਸਿੰਘ ਮਨੌਲੀ ਸੂਰਤ ਨੇ ਦੱਸਿਆ ਕਿ ਸੰਸਦ ਮੈਂਬਰ ਬਣੇ ਡਾ. ਧਰਮਵੀਰ ਗਾਂਧੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ਦੀ ਰੋਸ਼ਨੀ ਵਿੱਚ ਅੱਜ ਦੇ ਦਿਨ ਵੱਡੇ ਪੱਧਰ ’ਤੇ ਜਸ਼ਨ ਨਾ ਮਨਾਏ ਜਾਣ ਦੇ ਨਿਰਦੇਸ਼ ਦਿੱਤੇ ਸਨ। ਇਸ ਕਰ ਕੇ ਸਾਦਾ ਢੰਗ ਨਾਲ ਖੁਸ਼ੀ ਮਨਾਈ ਗਈ ਹੈ। ਇਸ ਮੌਕੇ ਕੌਂਸਲਰ ਸੋਨੀ ਸੰਧੂ, ਜਸਵੰਤ ਸਿੰਘ ਖਟੜਾ, ਪ੍ਰੀਤੀ ਵਾਲੀਆ, ਅਵਤਾਰ ਬਬਲਾ, ਭਾਗ ਸਿੰਘ ਡਾਂਗੀ, ਜੀਵਨ ਪੇਸ਼ੀ, ਜਤਿੰਦਰ ਗੋਲਡੀ, ਰਕੇਸ਼ ਕੁਮਾਰ ਕੇਸ਼ੀ, ਲੱਖੀ ਭੰਗੂ, ਹਿੰਮਤ ਸਿੰਘ, ਜੋਤੀ ਸੰਧੂ, ਗੋਪੀ ਸੰਧੂ, ਸੁਰੇਸ਼ ਕੁਮਾਰ, ਕੈਪਟਨ ਬੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੋਜੂਦ ਸਨ।
ਇਸੇ ਤਰਾਂ ਮਹਿਲਾ ਕਾਂਗਰਸ ਦੀ ਸੂਬਾਈ ਜਨਰਲ ਸਕੱਤਰ ਰੁਪਿੰਦਰ ਕੌਰ ਜਲਾਲਪੁਰ ਨੇ ਆਪਣੇ ਪਿੰਡ ਜਲਾਲਪੁਰ ਵਿਖੇ ਆਪਣੇ ਘਰ ਗਾਂਧੀ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ। ਮਾਣਕਪੁਰ ਵਿਖੇ ਨੰਬਰਦਾਰ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਲੱਡੂ ਵੰਡੇ ਗਏ। ਕਈ ਪਿੰਡਾਂ ਵਿੱਚ ਕਾਂਗਰਸੀਆਂ ਨੇ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ।

Advertisement

Advertisement