ਅਮਨ ਅਰੋੜਾ ਦੇ ਜੱਦੀ ਪਿੰਡ ਬਡਰੁੱਖਾਂ ’ਚ ਲੱਡੂ ਵੰਡੇ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਨਵੰਬਰ
ਕੈਬਨਿਟ ਮੰਤਰੀ ਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਬਣਨ ’ਤੇ ਅਮਨ ਅਰੋੜਾ ਦੇ ਜੱਦੀ ਪਿੰਡ ਬਡਰੁੱਖਾਂ ਦੀ ਪੰਚਾਇਤ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਪਿੰਡ ਦੇ ਸਰਪੰਚ ਰਣਦੀਪ ਸਿੰਘ ਮਿੰਟੂ ਨੇ ਕਿਹਾ ਕਿ ਅਮਨ ਅਰੋੜਾ ਨੂੰ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾਏ ਜਾਣ ’ਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਇੱਕ ਮਿਹਨਤੀ, ਇਮਾਨਦਾਰ ਅਤੇ ਪਾਰਦਰਸ਼ੀ ਸੋਚ ਵਾਲੇ ਆਗੂ ਹਨ ਜੋ ਹਮੇਸ਼ਾ ਹੀ ਆਪਣੇ ਹਲਕੇ ਦੇ ਲੋਕਾਂ ਨਾਲ ਸੰਪਰਕ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਰੋੜਾ ਦਾ ਪ੍ਰਧਾਨ ਬਣਨਾ ਪਿੰਡ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਪੰਜਾਬ ਵਿਚ ‘ਆਪ’ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ। ਇਸ ਮੌਕੇ ਪਾਰਟੀ ਆਗੂ ਕਾਲਾ ਬਡਰੁੱਖਾਂ, ਗਰਦੀਪ ਸੰਧੂ, ਜੱਸੀ ਬਡਰੁੱਖਾਂ, ਨਰੇਸ਼ ਕਿਰਨ ਪੰਚ, ਗੁਰਜੀਤ ਸਿੰਘ ਮਿੰਟੂ ਪੰਚ, ਬਲਦੇਵ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਜੱਗਾ ਸਿੰਘ ਪੰਚ, ਜਵਾਲਾ ਸਿੰਘ ਪੰਚ, ਗੁਰਪ੍ਰੀਤ ਕੁਮਾਰ ਪੰਚ, ਕਰਮਜੀਤ ਕਾਲੂ ਅਤੇ ਜੋਤੀ ਹਾਜ਼ਰ ਸਨ।