ਲੱਦਾਖ: ਐੱਲਏਬੀ ਨੇ ਮੁੜ ਚੀਨ ਦੀ ਸਰਹੱਦ ਵੱਲ ਮਾਰਚ ਕਰਨ ਦਾ ਐਲਾਨ ਕੀਤਾ
11:51 AM Apr 13, 2024 IST
ਸ੍ਰੀਨਗਰ, 13 ਅਪਰੈਲ
ਪ੍ਰਦਰਸ਼ਨਕਾਰੀਆਂ ਦੀ ਪ੍ਰਮੁੱਖ ਸੰਸਥਾ ਲੱਦਾਖ ਅਪੈਕਸ ਬਾਡੀ (ਲੈਬ) ਨੇ ਫਿਰ ਐਲਾਨ ਕੀਤਾ ਹੈ ਕਿ ਉਸ ਦੇ ਆਗੂ ਆਪਣੀਆਂ ਮੰਗਾਂ ਵੱਲ ਧਿਆਨ ਖਿੱਚਣ ਲਈ ਚੀਨ ਸਰਹੱਦ ਵੱਲ ਮਾਰਚ ਕਰਨਗੇ। ਪਿਛਲੇ ਹਫ਼ਤੇ ਜਥੇਬੰਦੀ ਨੇ ਪ੍ਰਸ਼ਾਸਨ ਨਾਲ ਸਿੱਧੇ ਟਕਰਾਅ ਤੋਂ ਬਚਣ ਦੇ ਉਦੇਸ਼ ਨਾਲ ਅਧਿਕਾਰੀਆਂ ਵੱਲੋਂ ਲਗਾਈਆਂ ਪਾਬੰਦੀਆਂ ਕਾਰਨ ਮਾਰਚ ਨੂੰ ਰੱਦ ਕਰ ਦਿੱਤਾ ਸੀ। ਮੀਡੀਆ ਨਾਲ ਗੱਲ ਕਰਦੇ ਹੋਏ ਸੋਨਮ ਵਾਂਗਚੁਕ ਨੇ ਐਲਾਨ ਕੀਤਾ ਕਿ ਨੇਤਾਵਾਂ ਦਾ ਛੋਟਾ ਸਮੂਹ ਖੇਤਰ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਿੰਡਾਂ ਵਿੱਚੋਂ ਲੰਘਦੇ ਹੋਏ ਚਾਂਗਥਾਂਗ ਵੱਲ ਮਾਰਚ ਕਰੇਗਾ। ਵਾਂਗਚੁਕ ਨੇ ਸੌਰ ਊਰਜਾ ਪ੍ਰਾਜੈਕਟਾਂ ਲਈ ਉਦਯੋਗਪਤੀਆਂ ਨੂੰ 40,000 ਏਕੜ ਜ਼ਮੀਨ ਅਲਾਟ ਕਰਨ 'ਤੇ ਚਿੰਤਾ ਜ਼ਾਹਰ ਕੀਤੀ। ਰੋਸ ਮਾਰਚ ਦੀ ਸਹੀ ਮਿਤੀ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
Advertisement
Advertisement