ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੱਦਾਖ: ਫੌਜੀ ਜਵਾਨ ਦੀ ਭੇਤ-ਭਰੀ ਹਾਲਤ ’ਚ ਮੌਤ

07:36 AM Mar 27, 2024 IST
ਪਿੰਡ ਹੀਰਪੁਰ ਵਿੱਚ ਇਕੱਠੇ ਹੋਏ ਲੋਕ ਅਤੇ (ਇਨਸੈੱਟ) ਸੁਖਵਿੰਦਰ ਸਿੰਘ।

ਬਲਵਿੰਦਰ ਰੈਤ
ਨੂਰਪੁਰ ਬੇਦੀ, 26 ਮਾਰਚ
ਪਿੰਡ ਹੀਰਪੁਰ ਵਾਸੀ ਪੰਜਾਬ ਰੈਂਜੀਮੈਂਟ ਦੇ ਸਿਪਾਹੀ ਸੁਖਵਿੰਦਰ ਸਿੰਘ ਦੀ ਲੱਦਾਖ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਅੱਜ ਫੌਜੀ ਜਵਾਨਾਂ ਦੀ ਟੁਕੜੀ ਮ੍ਰਿਤਕ ਸੁਖਵਿੰਦਰ ਸਿੰਘ ਦੀ ਦੇਹ ਲੈ ਕੇ ਜਦੋਂ ਬਲਾਕ ਦੇ ਪਿੰਡ ਸਿੰਘਪੁਰ ਕੋਲ ਪੁੱਜੀ ਤਾਂ ਕੁਝ ਮੋਹਤਬਰਾਂ ਨੂੰ ਲੈ ਕੇ ਪਰਿਵਾਰਕ ਮੈਂਬਰ ਉਥੇ ਪਹੁੰਚ ਗਏ। ਉਨ੍ਹਾਂ ਆਪਣੇ ਪੁੱਤਰ ਦੀ ਮੌਤ ਦਾ ਕਾਰਨ ਜਾਣਨਾ ਚਾਹਿਆ। ਫੌਜੀ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਖੁਦਕੁਸ਼ੀ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਖੁਦਕੁਸ਼ੀ ਵੇਲੇ ਦੀਆਂ ਫੋਟੋਆਂ ਤੇ ਵੀਡੀਓ ਦਿਖਾਉਣ ਲਈ ਕਿਹਾ ਤਾਂ ਅਧਿਕਾਰੀ ਕੋਈ ਵੀ ਸਬੂਤ ਨਾ ਦੇ ਸਕੇ। ਰੋਹ ਵਿੱਚ ਆਏ ਲੋਕਾਂ ਨੇ ਆਵਾਜਾਈ ਜਾਮ ਕਰ ਦਿੱਤੀ। ਪਰਿਵਾਰਕ ਮੈਂਬਰਾਂ ਦੀ ਮੰਗ ਸੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਅਸਲੀ ਕਾਰਨ ਦੱਸੇ ਜਾਣ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਦੇ ਪਿਤਾ ਨਾ ਨਾਮ ਵੀ ਮੰਗਲ ਸਿੰਘ ਦੀ ਥਾਂ ਰਾਮਪਾਲ ਲਿਖਿਆ ਸੀ।
ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਫੌਜੀ ਜਵਾਨ ਦੇ ਪਰਿਵਾਰਕ ਮੈਂਬਰਾਂ ਦੀ ਹਮਾਇਤ ’ਤੇ ਆ ਗਈਆਂ। ਲੋਕਾਂ ਦੇ ਰੋਹ ਨੂੰ ਦੇਖਦਿਆਂ ਫੌਜੀ ਜਵਾਨਾਂ ਨੇ ਦੇਹ ਨੂੰ ਚੰਡੀਮੰਦਰ ਲਿਜਾਣਾ ਹੀ ਬਿਹਤਰ ਸਮਝਿਆ। ਜ਼ਿਕਰਯੋਗ ਹੈ ਕਿ 24 ਮਾਰਚ ਨੂੰ ਸੁਖਵਿੰਦਰ ਸਿੰਘ ਨਾਲ ਉਸ ਦੇ ਪਿਤਾ ਮੰਗਲ ਸਿੰਘ ਤੇ ਮਾਤਾ ਰਾਜਿੰਦਰ ਕੌਰ ਦੀ ਗੱਲ ਹੋਈ ਸੀ ਤੇ ਅੱਧੇ ਘੰਟੇ ਬਾਅਦ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਖ਼ਬਰ ਆ ਗਈ ਜੋ ਸ਼ੰਕੇ ਪੈਦਾ ਕਰਦੀ ਹੈ। ਸਮਾਜ ਸੇਵੀ ਗੌਰਵ ਰਾਣਾ, ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਨੇ ਕਿਹਾ ਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਹੱਲ ਨਾ ਕੀਤਾ ਤਾਂ 27 ਮਾਰਚ ਨੂੰ 10 ਵਜੇ ਤੋਂ ਬਾਅਦ ਮ੍ਰਿਤਕ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਲੈ ਕੇ ਕੋਈ ਵੱਡਾ ਐਕਸ਼ਨ ਲਿਆ ਜਾਵੇਗਾ।

Advertisement

Advertisement
Advertisement