For the best experience, open
https://m.punjabitribuneonline.com
on your mobile browser.
Advertisement

ਲੱਦਾਖ: ਐੱਲਏਬੀ ਵੱਲੋਂ ਚਾਂਗਥਾਂਗ ਸਰਹੱਦ ਵੱਲ ਮਾਰਚ ਰੱਦ

08:14 AM Apr 07, 2024 IST
ਲੱਦਾਖ  ਐੱਲਏਬੀ ਵੱਲੋਂ ਚਾਂਗਥਾਂਗ ਸਰਹੱਦ ਵੱਲ ਮਾਰਚ ਰੱਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਲੇਹ, 6 ਅਪਰੈਲ
ਲੇਹ ਏਪੈਕਸ ਬਾਡੀ (ਐੱਲਏਬੀ) ਨੇ ਚੀਨ ਨਾਲ ਲੱਗਦੀ ਚਾਂਗਥਾਂਗ ਸਰਹੱਦ ਵੱਲ ਭਲਕੇ 7 ਅਪਰੈਲ ਦਾ ਮਾਰਚ ਰੱਦ ਕਰਦਿਆਂ ਕਿਹਾ ਕਿ ਜਥੇਬੰਦੀ ਨੇ ਇਹ ਕਦਮ ਲੋਕਾਂ ਦੇ ਹਿੱਤ ਵਿੱਚ ਚੁੱਕਿਆ ਹੈ।
ਐੱਲਏਬੀ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਲੇਹ ਨੂੰ ‘ਯੁੱਧ ਖੇਤਰ’ ਵਿੱਚ ਬਦਲ ਦਿੱਤਾ ਹੈ। ਜਥੇਬੰਦੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਹਾਲਾਤ ਬਾਰੇ ਦੇਸ਼ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਆਪਣਾ ਉਦੇਸ਼ ਪਹਿਲਾਂ ਹੀ ਹਾਸਲ ਕਰ ਚੁੱਕੀ ਹੈ। ਕਿਸਾਨ ਦੱਖਣ ਵਿੱਚ ਵੱਡੇ ਸਨਅਤੀ ਪਲਾਟਾਂ ਅਤੇ ਉੱਤਰ ਵਿੱਚ ‘ਚੀਨੀ ਕਬਜ਼ੇ’ ਕਾਰਨ ਉਪਜਾਊ ਜ਼ਮੀਨਾਂ ਗੁਆ ਰਹੇ ਹਨ। ਐੱਲਏਬੀ ਨੇ ਕਿਹਾ ਕਿ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਅਤੇ ਇਸ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀਆਂ ਮੰਗਾਂ ਨੂੰ ਲੈ ਕੇ ਸ਼ਾਂਤੀਪੂਰਨ ਸੰਘਰਸ਼ ਜਾਰੀ ਰਹੇਗਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×