ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਸ਼ੇਸ਼ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਘਾਟ

10:34 AM Jun 26, 2024 IST

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 25 ਜੂਨ
ਸੁਪਰੀਮ ਕੋਰਟ ਅਤੇ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਹਰ ਸਕੂਲ ’ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਇੱਕ ਵਿਸ਼ੇਸ਼ ਸਿੱਖਿਆ ਅਧਿਆਪਕ ਨਿਯੁਕਤ ਕਰਨ ਦਾ ਆਦੇਸ਼ ਹੈ ,ਜਿਸ ਦੀ ਪਾਲਣਾ ਨਾ ਹੋਣ ਕਰਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਉੱਚੀ ਉਡਾਣ ਭਰਨ ਦੇ ਸੁਪਨੇ ਪੂਰੇ ਨਹੀਂ ਹੋ ਰਹੇ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਿੱਤੇ ਹਲਫ਼ੀਆ ਬਿਆਨ ’ਚ ਸੂਬੇ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਅਜਿਹੇ ਬੱਚਿਆਂ ਦੀ ਗਿਣਤੀ 47,797 ਤੇ ਇਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਗਿਣਤੀ 598 ਦੱਸੀ ਹੈ, ਜਿਨ੍ਹਾਂ ’ਚ 386 ਅਧਿਆਪਕ ਠੇਕਾ ਆਧਾਰਿਤ, 98 ਅਸਿਸਟੈਂਟ ਟੀਚਰਜ਼ ਆਫ ਸਪੈਸ਼ਲ ਐਜੂਕੇਸ਼ਨ ਵਿਦ ਡਿਪਲੋਮਾ ਅਤੇ 123 ਰੈਗੂਲਰ ਅਧਿਆਪਕ ਹਨ।
ਜ਼ਿਲ੍ਹਾ ਮਾਲੇਰਕੋਟਲਾ ਵਿੱਚ ਵਿਸ਼ੇਸ਼ ਲੋੜਾਂ ਵਾਲੇ 859 ਬੱਚੇ ਪੜ੍ਹਦੇ ਹਨ ,ਜਿਨ੍ਹਾਂ ਵਿੱਚੋਂ ਮਾਲੇਰਕੋਟਲਾ ਬਲਾਕ -2 ਦੇ 77 ਸਕੂਲਾਂ ਵਿੱਚ 375, ਮਾਲੇਰਕੋਟਲਾ ਬਲਾਕ -1 ਦੇ 66 ਸਕੂਲਾਂ ਵਿੱਚ 221 ਅਤੇ ਅਹਿਮਦਗੜ੍ਹ ਬਲਾਕ ਦੇ 81 ਸਕੂਲਾਂ ਵਿੱਚ 263 ਬੱਚੇ ਪੜ੍ਹਦੇ ਹਨ। ਜ਼ਿਲ੍ਹੇ ਅੰਦਰ ਆਰਸੀਆਈ ਵੱਲੋਂ ਰਜਿਸਟਰਡ 7 ਵਿਸ਼ੇਸ਼ ਅਧਿਆਪਕ ਹਨ, ਜਿਨ੍ਹਾਂ ਵਿੱਚੋਂ 2 ਅਧਿਆਪਕ ਜ਼ਿਲ੍ਹਾ ਪਟਿਆਲਾ ਵਿੱਚ ਡੈਪੂਟੇਸ਼ਨ ’ਤੇ ਹਨ।
ਬਲਜਿੰਦਰ ਕੌਰ ਅਤੇ ਬਲਵਿੰਦਰ ਸਿੰਘ ਬਲਾਕ ਅਹਿਮਦਗੜ੍ਹ, ਸਿਮਰਨਜੀਤ ਕੌਰ ਅਤੇ ਜਤਿੰਦਰ ਸਿੰਘ ਮਾਲੇਰਕੋਟਲਾ ਬਲਾਕ -1 ਅਤੇ ਹਰੀਸ਼ ਕੁਮਾਰ ਬਲਾਕ ਮਾਲੇਰਕੋਟਲਾ-2 ਵਿੱਚ ਕੰਮ ਕਰ ਰਿਹਾ ਹੈ। ਉੱਧਰ ,ਬੇਰੁਜ਼ਗਾਰ ਵਿਸ਼ੇਸ਼ ਸਿੱਖਿਆ ਅਧਿਆਪਕ ਯੂਨੀਅਨ ਦੇ ਆਗੂ ਅਮਨਦੀਪ ਸਿੰਘ ਕਲਿਆਣ ਅਤੇ ਹਰੀਸ਼ ਦੱਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸੂਬੇ ਦੇ ਦਿਵਿਆਂਗ ਬੱਚਿਆਂ ਦੀ ਮੁੱਢਲੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਸਿੱਖਿਆ ਅਧਿਆਪਕਾਂ ਦੀ ਪੱਕੀ ਭਰਤੀ ਕਰਨ ਦੀ ਮੰਗ ਕੀਤੀ ਹੈ।

Advertisement

Advertisement
Advertisement