ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਲਈ ਆਈਸੋਲੇਸ਼ਨ ਸੈਂਟਰ ਦੀ ਘਾਟ

08:56 AM Jul 25, 2020 IST

ਅਜੇ ਮਲਹੋਤਰਾ

Advertisement

ਬਸੀ ਪਠਾਣਾਂ, 24 ਜੁਲਾਈ

ਕਰੋਨਾਵਾਇਰਸ ਦੀ ਮਹਾਮਾਰੀ ਵਿਰੁੱਧ ਜੰਗ ਲੜਣ ਦੇ ਸਰਕਾਰੀ ਦਾਅਵੇ ਕਿੰਨੇ ਕੁ ਜਾਇਜ਼ ਹਨ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਰੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਇੱਕ ਵੀ ਅਜਿਹਾ ਆਈਸੋਲੇਸ਼ਨ ਸੈਂਟਰ ਨਹੀਂ ਜਿਥੇ ਕਰੋਨਾਵਾਇਰਸ ਤੋਂ ਪਾਜ਼ੇਟਿਵ ਆਏ ਵਿਅਕਤੀਆਂ ਨੂੰ ਰੱਖਿਆ ਜਾ ਸਕੇ। ਹੁਣ ਤੱਕ ਜਿੰਨੇ ਵੀ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ ’ਚੋਂ ਇੱਕ ਨੂੰ ਛੱੜ ਕੇ ਬਾਕੀ ਸਾਰੇ ਮਰੀਜ਼ਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿਚ ਭੇਜਿਆ ਗਿਆ ਹੈ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਨੈਗਟਿਵ ਆਏ ਜਾਂ ਸ਼ੱਕੀ ਮਰੀਜ਼ਾਂ ਲਈ ਤਾਂ ਆਈਸੋਲੇਸ਼ਨ ਸੈਂਟਰ ਹਨ, ਪਰ ਪਾਜ਼ੇਟਿਵ ਆਏ ਮਰੀਜ਼ਾਂ ਲਈ ਕੋਈ ਸੈਂਟਰ ਨਹੀਂ। ਸਾਰੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਸਿਰਫ਼ ਇੱਕ ਹੀ ਵੈਂਟੀਲੇਟਰ ਹੈ ਤੇ ਉਹ ਵੀ ਕੁੱਝ ਸਮਾਂ ਪਹਿਲਾਂ ਕਿਸੇ ਦਾਨੀ ਵੱਲੋਂ ਦਿੱਤਾ ਗਿਆ ਹੈ। ਸਾਰੇ ਜ਼ਿਲ੍ਹੇ ਵਿੱਚ ਇੱਕ ਵੀ ਅਜਿਹੀ ਐਂਬੂਲੈਂਸ ਨਹੀਂ ਜਿਸ ਵਿੱਚ ਵੈਂਟੀਲੇਟਰ ਦੀ ਸਹੂਲਤ ਹੋਵੇ। ਅਜਿਹੇ ਹਾਲਾਤਾਂ ਵਿੱਚ ਕਰੋਨਾ ਮਹਾਂਮਾਰੀ ਵਿਰੁੱਧ ਜੰਗ ਕਿਵੇਂ ਜਿੱਤੀ ਜਾ ਸਕਦੀ ਹੈ। ਸੂਤਰ ਦੱਸਦੇ ਹਨ ਕਿ ਗਿਆਨ ਸਾਗਰ ਹਸਪਤਾਲ ਵਿਚ ਵੀ ਸਹੂਲਤਾਂ ਘੱਟ ਹਨ ਤੇ ਮਰੀਜ਼ਾਂ ਦੀ ਗਿਣਤੀ ਵਧੇਰੇ, ਕਿਉਂਕਿ ਜ਼ਿਲ੍ਹਾ ਰੋਪੜ, ਮੁਹਾਲੀ ਤੇ ਫਤਹਿਗੜ੍ਹ ਸਾਹਿਬ ਦੇ ਮਰੀਜ਼ਾਂ ਲਈ ਸਰਕਾਰ ਵੱਲੋਂ ਗਿਆਨ ਸਾਗਰ ਹਸਪਤਾਲ ਵਿਚ ਹੀ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਹੈ। ਪਿਛਲੇ ਚਾਰ ਮਹੀਨਿਆਂ ਤੋਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਰਕਾਰ ਕਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਲਈ ਜ਼ਿਲ੍ਹੇ ਦਾ ਆਪਣਾ ਆਈਸੋਲੇਸ਼ਨ ਸੈਂਟਰ ਵੀ ਨਹੀਂ ਖੋਲ੍ਹ ਸਕੀ। ਕਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਸੱਭ ਤੋਂ ਜ਼ਿਆਦਾ ਮੁਸ਼ਕਲ ਇਹ ਵੀ ਆ ਰਹੀ ਹੈ ਕਿ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਦੂਰ ਗਿਆਨ ਸਾਗਰ ਹਸਪਤਾਲ ਵਿਚ ਰਹਿਣਾ ਪੈ ਰਿਹਾ ਹੈ। ਇਸੇ ਕਰਕੇ ਲੋਕ ਕਰੋਨਾ ਦਾ ਟੈਸਟ ਕਰਾਉਣ ਤੋਂ ਵੀ ਘਬਰਾਉਂਦੇ ਹਨ।

Advertisement

ਕਰੋਨਾ ਸਬੰਧੀ ਪਾਲਿਸੀ ਸਰਕਾਰ ਦੀ ਹੈ ਸਾਡੀ ਨਹੀਂ: ਸਿਵਲ ਸਰਜਨ

ਫਤਹਿਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਐੱਨਕੇ ਅਗਰਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪਲੀਸੀ ਸਰਕਾਰ ਦੀ ਹੈ ਤੇ ਇਸ ਵਿੱਚ ਊਨ੍ਹਾਂ ਦੇ ਪੱਧਰ ’ਤੇ ਕੁੱਝ ਨਹੀਂ ਕੀਤਾ ਜਾਂਦਾ, ਸਰਕਾਰ ਵੱਲੋਂ ਗਿਆਨ ਸਾਗਰ ਹਸਪਤਾਲ ਵਿਚ ਹੀ ਸੈਂਟਰ ਬਣਾਇਆ ਗਿਆ ਹੈ।

Advertisement
Tags :
ਆਈਸੋਲੇਸ਼ਨਸੈਂਟਰ:ਜ਼ਿਲ੍ਹੇਪਾਜ਼ੇਟਿਵ;ਮਰੀਜ਼ਾਂ
Advertisement