ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ’ਚ ਤੰਦਰੁਸਤੀ ਦੀ ਘਾਟ ਚਿੰਤਾ ਦਾ ਸਬੱਬ: ਕੋਵਿੰਦ

07:30 AM Oct 08, 2024 IST

ਇੰਦੌਰ, 7 ਅਕਤੂਬਰ
ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਦੇਸ਼ਵਾਸੀਆਂ ਨੂੰ ਸਰੀਰਕ ਸਰਗਰਮੀਆਂ ਘਟਣ ਦੇ ਖ਼ਤਰੇ ਬਾਰੇ ਚੌਕਸ ਕਰਦਿਆਂ ਤੰਦਰੁਸਤੀ ਲਈ ਯੋਗ ਅਤੇ ਪ੍ਰਾਣਾਯਾਮ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇੰਦੌਰ ’ਚ ਸ੍ਰੀ ਵੈਸ਼ਨਵ ਵਿਦਿਆਪੀਠ ਵਿਸ਼ਵਵਿਦਿਆਲੇ ਦੀ ਸੱਤਵੀਂ ਕਨਵੋਕੇਸ਼ਨ ਮੌਕੇ ਮੈਡੀਕਲ ਰਸਾਲੇ ‘ਲੈਂਸੈਟ’ ਦੀ ਰਿਪੋਰਟ ਦਾ ਹਵਾਲਾ ਦਿੱਤਾ ਅਤੇ ਆਖਿਆ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤੀ ਨਾਗਰਿਕਾਂ ਦੀ ਤੰਦਰੁਸਤੀ ਵਿੱਚ ਤੇਜ਼ੀ ਨਾਲ ਨਿਘਾਰ ਆਇਆ ਹੈ। ਉਨ੍ਹਾਂ ਆਖਿਆ ਕਿ ਫਿਲਹਾਲ ਦੇਸ਼ ਦੀ ਲਗਪਗ ਅੱਧੀ ਆਬਾਦੀ ਆਪਣੇ ਨਿੱਤਨੇਮ ’ਚ ਢੁੱਕਵੇਂ ਸਰੀਰਕ ਰੁਝੇਵੇਂ ਸ਼ਾਮਲ ਨਹੀਂ ਕਰ ਰਹੀ ਅਤੇ ਸੰਭਾਵਨਾ ਹੈ ਕਿ ਅਗਲੇ ਦੋ ਦਹਾਕਿਆਂ ’ਚ ਅਜਿਹੇ ਲੋਕਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਹੋ ਜਾਵੇਗੀ। ਕੋਵਿੰਦ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਦੇਸ਼ ਦੇ ਭਵਿੱਖ ਲਈ ਬੇਹੱਦ ਗੰਭੀਰ ਮੁੱਦਾ ਹੈ ਕਿਉਂਕਿ ਲੰਮੇ ਸਮੇਂ ਦਾ ਕੋਈ ਵੀ ਟੀਚਾ ਹਾਸਲ ਕਰਨ ’ਚ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੀ ਅਹਿਮ ਭੂਮਿਕਾ ਹੁੰਦੀ ਹੈ।’ ਉਨ੍ਹਾਂ ਨੇ ਡਿਗਰੀ ਵੰਡ ਸਮਾਗਮ ਮੌਕੇ ਮੌਜੂਦ ਸਥਾਨਕ ਲੋਕ ਸਭਾ ਮੈਂਬਰ ਸ਼ੰਕਰ ਲਾਲਵਾਨੀ ਨੂੰ ਦੇਸ਼ ਦੇ ਨਾਗਰਿਕਾਂ ਦੀ ਤੁੰਦਰੁਸਤੀ ਦਾ ਮੁੱਦਾ ਸੰਸਦ ’ਚ ਚਰਚਾ ਲਈ ਉਠਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸ੍ਰੀ ਵੈਸ਼ਨਵ ਵਿਦਿਆਪੀਠ ਵਿਸ਼ਵਵਿਦਿਆਲੇ ਦੀ ਕਨਵੋਕੇਸ਼ਨ ਦੌਰਾਨ 227 ਪੀਐੱਚਡੀ ਸਕਾਲਰਾਂ ਸਣੇ 1,424 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਨ੍ਹਾਂ ਤੋਂ ਇਲਾਵਾ ਮੋਹਰੀ 15 ਮੈਰੀਟੋਰੀਅਸ ਵਿਦਿਆਰਥੀਆਂ ਨੂੰ ਸੋਨ ਤਗ਼ਮਿਆਂ ਨਾਲ ਨਿਵਾਜਿਆ ਗਿਆ। -ਪੀਟੀਆਈ

Advertisement

Advertisement