ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੋਗਪੁਰ ਦੇ ਸਰਕਾਰੀ ਦਫ਼ਤਰਾਂ ’ਚ ਮੁਲਾਜ਼ਮਾਂ ਤੇ ਪਟਵਾਰੀਆਂ ਦੀ ਘਾਟ

08:54 AM Jul 06, 2023 IST
-ਸਬ-ਤਹਿਸੀਲ ਭੋਗਪੁਰ ਦਾ ਖਾਲੀ ਪਿਆ ਪਟਵਾਰਖਾਨਾ। -ਫੋਟੋ: ਭੰਗੂ

ਪੱਤਰ ਪ੍ਰੇਰਕ
ਭੋਗਪੁਰ, 5 ਜੁਲਾਈ
ਸੂਬੇ ਦੇ ਕਈ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। ਇਸੇ ਤਰ੍ਹਾਂ ਪਿੰਡਾਂ ਦੇ ਸਰਬਪੱਖੀ ਵਿਕਾਸ ਕਰਵਾਉਣ ਲਈ ਬੀਡੀਪੀਓ ਬਲਾਕ ਭੋਗਪੁਰ ਵਿੱਚ ਵੱਖ-ਵੱਖ ਵਰਗਾਂ ਦੀਆਂ 45 ਅਸਾਮੀਆਂ ਸਰਕਾਰ ਵਲੋਂ ਪ੍ਰਮਾਣਿਤ ਹਨ, ਜਿਨ੍ਹਾਂ ’ਚੋਂ 14 ਵੱਖ-ਵੱਖ ਅਸਾਮੀਆਂ ’ਤੇ ਮੁਲਾਜ਼ਮ ਕੰਮ ਕਰ ਰਹੇ ਹਨ ਅਤੇ 31 ਮੁਲਾਜ਼ਮ ਹੋਰ ਲੋੜੀਂਦੇ ਹਨ। ਸਬ-ਤਹਿਸੀਲ ਭੋਗਪੁਰ ਵਿੱਚ ਸਰਕਾਰ ਵੱਲੋਂ 30 ਅਸਾਮੀਆਂ ਲਈ ਪਟਵਾਰੀ ਪ੍ਰਮਾਣਿਤ ਹਨ ਪਰ ਇਸ ਮੌਕੇ 3 ਪਟਵਾਰੀ ਪੱਕੇ ਤੌਰ ’ਤੇ ਹਨ, ਜਿਨ੍ਹਾਂ ’ਚੋਂ ਇਕ ਪਟਵਾਰੀ ਦੀ ਇੱਥੋਂ ਬਦਲੀ ਹੋਣ ਕਰ ਕੇ 2 ਹੀ ਪੱਕੇ ਪਟਵਾਰੀ ਰਹਿ ਗਏ ਹਨ। ਉਥੇ ਹੀ ਤਿੰਨ ਪਟਵਾਰੀ ਆਰਜ਼ੀ ਤੌਰ ’ਤੇ ਰੱਖੇ ਹਨ, ਜਿਨ੍ਹਾਂ ਨੂੰ 31 ਜੁਲਾਈ ਨੂੰ ਸਰਕਾਰ ਨੇ ਫਾਰਗ ਕਰ ਦੇਣਾ ਹੈ। ਇਸ ਸਬੰਧੀ ਨਾਇਬ ਤਹਿਸੀਲਦਾਰ ਭੋਗਪੁਰ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਮਾਲ ਵਿਭਾਗ ਦੇ ਵੱਖ-ਵੱਖ ਕੰਮਾਂ ਲਈ ਉੱਚ ਅਫਸਰ ਨੇ ਹੁਕਮ ਕਰ ਦਿੰਦੇ ਹਨ ਕਿ ਨਿਸ਼ਚਿਤ ਸਮੇਂ ਵਿੱਚ ਇਸ ਕੰਮ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ 20 ਤੋਂ 25 ਪਟਵਾਰੀ ਸਬ-ਤਹਿਸੀਲ ਵਿੱਚ ਲੋੜੀਂਦੇ ਹਨ। ਹਲਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੰਨਾ ਜਲਦੀ ਹੋ ਸਕੇ ਬੀਡੀਪੀਓ ਬਲਾਕ ਭੋਗਪੁਰ ਅਤੇ ਸਬ ਤਹਿਸੀਲ ਭੋਗਪੁਰ ਵਿੱਚ ਲੋੜੀਂਦੇ ਮੁਲਾਜ਼ਮ ਅਤੇ ਪਟਵਾਰੀ ਲਗਾਏ ਜਾਣ ਨਹੀਂ ਤਾਂ ਇਸ ਮੰਗ ਨੂੰ ਸਰਕਾਰ ਤੋਂ ਪੂਰਾ ਕਰਾਉਣ ਲਈ ਕਾਂਗਰਸ ਪਾਰਟੀ ਧਰਨੇ ਅਤੇ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ। ‘ਆਪ’ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇ ਕਿਹਾ ਕਿ ਇਹ ਘਾਟ ਪੂਰੀ ਕਰਨ ਲਈ ਸਰਕਾਰ ਨੂੰ ਚਿੱਠੀ ਭੇਜੀ ਹੈ, ਜਿਸ ’ਤੇ ਛੇਤੀ ਹੀ ਅਮਲ ਹੋਣ ਜਾ ਰਿਹਾ ਹੈ।

Advertisement

Advertisement
Tags :
ਸਰਕਾਰੀਦਫ਼ਤਰਾਂਪਟਵਾਰੀਆਂਭੋਗਪੁਰਮੁਲਾਜ਼ਮਾਂ
Advertisement