For the best experience, open
https://m.punjabitribuneonline.com
on your mobile browser.
Advertisement

ਜ਼ਮਾਨਤ ਉਪਰੰਤ ਲੰਬੀ ਧਰਨੇ ’ਚ ਪੁੱਜੇ ਲਛਮਣ ਸੇਵੇਵਾਲਾ

09:39 PM Aug 20, 2020 IST
ਜ਼ਮਾਨਤ ਉਪਰੰਤ ਲੰਬੀ ਧਰਨੇ ’ਚ ਪੁੱਜੇ ਲਛਮਣ ਸੇਵੇਵਾਲਾ
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 20 ਅਗਸਤ

Advertisement

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅੱਜ ਬਠਿੰਡਾ ਅਦਾਲਤ ਵਿਚੋਂ ਜ਼ਮਾਨਤ ਮਿਲਣ ਉਪਰੰਤ ਸਿੱਧਾ ਲੰਬੀ ਥਾਣੇ ਮੂਹਰੇ ਸਮੂਹਿਕ ਜਬਰ ਜਿਨਾਹ ਪੀੜਤ ਨਾਬਾਲਗ ਦੀ ਹਮਾਇਤ ’ਚ ਕਿਸਾਨਾਂ-ਮਜ਼ਦੂਰਾਂ ਵੱਲੋਂ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਵਿੱਚ ਪੁੱਜੇ। ਉਨ੍ਹਾਂ ਪੰਜਾਬ ਪੁਲੀਸ ’ਤੇ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਕਰਨ ਅਤੇ ਬਦਸਲੂਕੀ ਦਾ ਦੋਸ਼ ਲਗਾਇਆ। ਉਨ੍ਹਾਂ ਪੀੜਤਾ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਸੇਵੇਵਾਲਾ ਦੇ ਪੁੱਜਣ ਨਾਲ ਧਰਨੇ ਦਾ ਉਤਸ਼ਾਹ ਦੁੱਗਣਾ ਹੋ ਗਿਆ। ਧਰਨੇ ਮੌਕੇ ਲਛਮਣ ਸਿੰਘ ਸੇਵੇਵਾਲਾ ਨੇ ਤਕਰੀਰ ’ਚ ਕਿਹਾ ਕਿ ਕੈਪਟਨ ਸਰਕਾਰ ਲੋਕ ਆਵਾਜ਼ ਨੂੰ ਦਬਾਉਣ ਦੇ ਰਾਹ ਪਈ ਹੋਈ ਹੈ।

Advertisement

ਛੇ ਆਗੂਆਂ ਸਣੇ 80 ਖ਼ਿਲਾਫ਼ ਕੇਸ ਦਰਜ

ਜਬਰ ਜਨਾਹ ਦੀ ਨਾਬਾਲਗ ਪੀੜਤਾ ਦੇ ਹੱਕ ਵਿੱਚ ਲੰਬੀ ਥਾਣੇ ਮੂਹਰੇ ਆਵਾਜ਼ ਉਠਾਉਣ ਵਾਲੀਆਂ ਜਨਤਕ ਜਥੇਬੰਦੀਆਂ ਦੇ ਛੇ ਆਗੂਆਂ ਸਮੇਤ 80 ਵਿਅਕਤੀਆਂ ਖ਼ਿਲਾਫ਼ ਪੁਲੀਸ ਨੇ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ।  ਲੰਬੀ ਪੁਲੀਸ ਨੇ ਬਲਾਕ ਪ੍ਰਧਾਨ ਕਾਲਾ ਸਿੰਘ, ਗੁਰਪਾਸ਼ ਸਿੰਘ, ਦਲਜੀਤ ਸਿੰਘ ਮਿਠੜੀ, ਸੱਤਪਾਲ ਸਿੰਘ ਬਿਜਲੀ ਬੋਰਡ, ਮਨਜਿੰਦਰ ਸਿੰਘ ਪੱਪੀ ਅਤੇ ਹਰਵਿੰਦਰ ਕੌਰ ਉਰਫ਼ ਬਿੰਦੂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਲੰਬੀ ਥਾਣੇ ਦੇ ਮੁਖੀ ਜਤਿੰਦਰ ਸਿੰਘ ਨੇ ਅੱਜ ਥਾਣੇ ਮੂਹਰੇ ਧਰਨੇ ਵਿੱਚ ਸਮਾਜਿਕ ਦੂਰੀ ਅਤੇ ਮਾਸਕ ਵਗੈਰਾ ਨਾ ਪਹਿਨਣ ਖਿਲਾਫ਼ ਛੇ ਜਣਿਆਂ ਨੂੰ ਨਾਮਜ਼ਦ ਕਰਕੇ ਕਈ ਦਰਜਨ ਅਣਪਛਾਤਿਆਂ ਖਿਲਾਫ਼ ਧਾਰਾ 188 ਤਹਿਤ ਮੁਕੱਦਮੇ ਦੀ ਪੁਸ਼ਟੀ ਕੀਤੀ ਹੈ।

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement