ਮਜ਼ਦੂਰ ਜਥੇਬੰਦੀ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ
05:22 AM Jun 06, 2025 IST
ਪੱਤਰ ਪ੍ਰੇਰਕ
Advertisement
ਸੁਨਾਮ ਊਧਮ ਸਿੰਘ ਵਾਲਾ, 5 ਜੂਨ
ਇੱਥੇ ਬਖਸ਼ੀਵਾਲਾ ਰੋਡ ’ਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਵੱਲੋਂ ਪੰਜਾਬ ਸਰਕਾਰ ਵੱਲੋਂ ਦੁਕਾਨ ਤੇ ਵਪਾਰਕ ਅਦਾਰੇ ਐਕਟ 1958 ਵਿੱਚ ਕੀਤੀ ਸੋਧ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਇਹ ਸੋਧ ਮਜ਼ਦੂਰ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ 4 ਲੇਬਰ ਕੋਡ ਲਿਆਂਦੇ ਹਨ, ਅਸਲ ਵਿੱਚ ਪੰਜਾਬ ਸਰਕਾਰ ਦਾ ਇਹ ਫੈਸਲਾ ਉਸ ਤਰਜ਼ ’ਤੇ ਹੀ ਹੈ ਜਿਸ ਕਾਰਨ ਮਜ਼ਦੂਰ ਜਮਾਤ ਦੇ ਹੱਕ ਮਾਰੇ ਜਾਣਗੇ। ਕਾਮਰੇਡ ਵਰਿੰਦਰ ਕੌਸ਼ਿਕ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐਕਟ ਦੀ ਸੋਧ ਰੱਦ ਕਰਨ ਦੇ ਨਾਲ ਨਾਲ 12 ਘੰਟੇ ਕੰਮ ਕਰਨ ਵਾਲਾ ਫੈਸਲਾ ਵੀ ਰੱਦ ਕੀਤਾ ਜਾਵੇ।
Advertisement
Advertisement