ਯੂਨੀਵਰਸਿਟੀ ਵਿੱਚ ਲੈਬ ਸਥਾਪਤ
05:53 AM Dec 22, 2024 IST
Advertisement
ਫ਼ਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਨੇ ਫਿਜ਼ੀਓਥੈਰੇਪੀ ਵਿਭਾਗ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਲੈਬ ਦੀ ਸਥਾਪਨਾ ਕੀਤੀ। ਇਹ ਆਧੁਨਿਕ ਸਹੂਲਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਇਲਾਜ ਤੇ ਪੁਨਰਵਾਸ ਲਈ ਸਮਰਪਿਤ ਕੀਤੀ ਗਈ। ਇਹ ਉਪਰਾਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੇ ਉੱਦਮ ਨਾਲ ਕੀਤਾ ਗਿਆ, ਜਿਸ ’ਚ ਸੁਰਜੀਤ ਸਿੰਘ ਮਾਵੀ, ਅਮਰੀਕ ਸਿੰਘ ਟਿਵਾਣਾ, ਗੁਰਸਿਮਰ ਸਿੰਘ ਤੇ ਗੁਰਬੀਰ ਸਿੰਘ ਧਾਰਨੀ ਜੋ ਕਿ ਸਿਨਸਿਨਾਟੀ, ਓਹਾਇਓ, ਅਮਰੀਕਾ ਤੋਂ ਹਨ, ਨੇ ਮਸ਼ੀਨਾਂ ਦਾਨ ਕਰਕੇ ਯੋਗਦਾਨ ਪਾਇਆ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਪ੍ਰਿਤਪਾਲ ਸਿੰਘ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement