ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁਵੈਤ: ਅਸੁਰੱਖਿਅਤ ਇਮਾਰਤਾਂ ਖ਼ਾਲੀ ਕਰਵਾਉਣ ਕਾਰਨ ਹਜ਼ਾਰਾਂ ਭਾਰਤੀ ਬੇਘਰ

08:04 AM Jun 24, 2024 IST

ਸੁਮੇਧਾ ਸ਼ਰਮਾ
ਗੁਰੂਗ੍ਰਾਮ, 23 ਜੂਨ
ਕੁਵੈਤ ਵਿੱਚ ਖੰਡਰ ਬਣੀਆਂ ਤੇ ਪਰਵਾਸੀਆਂ ਨਾਲ ਤੁੰਨੀਆਂ ਇਮਾਰਤਾਂ ਨੂੰ ਖ਼ਾਲੀ ਕਰਵਾਉਣ ਲਈ ਚਲਾਈ ਮੁਹਿੰਮ ਕਾਰਨ ਪੱਛਮੀ ਏਸ਼ਿਆਈ ਦੇਸ਼ ਵਿੱਚ ਹਜ਼ਾਰਾਂ ਭਾਰਤੀ ਕਾਮੇ ਬੇਘਰ ਹੋ ਗਏ ਹਨ। ਇਹ ਕਾਰਵਾਈ 12 ਜੂਨ ਨੂੰ ਮੰਗਾਫ ਇਮਾਰਤ ਵਿੱਚ ਅੱਗ ਲੱਗਣ ਦੀ ਘਟਨਾ ਮਗਰੋਂ ਕੀਤੀ ਗਈ ਹੈ ਜਿਸ ਵਿੱਚ 49 ਭਾਰਤੀ ਮਜ਼ਦੂਰਾਂ ਦੀ ਮੌਤ ਹੋਈ ਸੀ।
ਕੁਵੈਤ ਅਧਿਕਾਰੀ ਹੁਣ ਸਾਰੀਆਂ ਅਸੁਰੱਖਿਅਤ ਇਮਾਰਤਾਂ ਨੂੰ ਖ਼ਾਲੀ ਕਰਵਾ ਰਹੇ ਹਨ ਅਤੇ ਵੱਧ ਲੋਕਾਂ ਨੂੰ ਰੱਖਣ ਵਾਲੇ ਮਾਲਕਾਂ ਨੂੰ ਜੁਰਮਾਨੇ ਲਗਾ ਰਹੇ ਹਨ। ਇਨ੍ਹਾਂ ਅਸੁਰੱਖਿਅਤ ਇਮਾਰਤਾਂ ਵਿੱਚ ਹਜ਼ਾਰਾਂ ਭਾਰਤੀ ਰਹਿ ਰਹੇ ਹਨ। ਕੁਵੈਤ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਇਨ੍ਹਾਂ ਮਜ਼ਦੂਰਾਂ ਲਈ ਆਰਜ਼ੀ ਕੈਂਪ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਵਿੱਚੋਂ ਕਈਆਂ ਨੇ ਮਦਦ ਲਈ ਭਾਰਤ ਵਿੱਚ ਆਪੋ-ਆਪਣੀਆਂ ਸੂਬਾਈ ਸਰਕਾਰਾਂ ਤੱਕ ਵੀ ਰਾਬਤਾ ਬਣਾਇਆ ਹੈ। ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਕੁਵੈਤੀ ਅਧਿਕਾਰੀ ਰਿਹਾਇਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਕਾਨੂੰਨੀ ਕਾਰਵਾਈ ਕਰ ਰਹੇ ਹਨ। ਅਸੀਂ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਪ੍ਰਭਾਵਿਤ ਭਾਰਤੀਆਂ ਲਈ ਸ਼ੈਲਟਰ ਬਣਾ ਰਹੇ ਹਾਂ। ਇਸ ਦੌਰਾਨ, ਸਾਨੂੰ ਅਜਿਹੇ ਕਈ ਮਾਮਲੇ ਮਿਲੇ ਹਨ, ਜਿਨ੍ਹਾਂ ਵਿੱਚ ਮਜ਼ਦੂਰਾਂ ਕੋਲ ਦੇਸ਼ ਵਿੱਚ ਰਹਿਣ ਲਈ ਲੋੜੀਂਦੇ ਦਸਤਾਵੇਜ਼ ਨਹੀਂ ਹਨ। ਜਿੱੱਥੇ ਵੀ ਸੰਭਵ ਹੋਵੇ ਅਸੀਂ ਉਨ੍ਹਾਂ ਦੇ ਮੁੜ-ਵਸੇਬੇ ’ਤੇ ਕੰਮ ਕਰ ਰਹੇ ਹਾਂ, ਪਰ ਜਿਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਹੋਣਗੇ, ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇਗਾ।’’
ਪੰਜਾਬ ਤੇ ਹਰਿਆਣਾ ਤੋਂ ਲਗਪਗ 50,000 ਤੋਂ ਵੱਧ ਕਾਮੇ ਮੰਗਾਫ ਇਲਾਕੇ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਮਦਦ ਲਈ ਆਪੋ-ਆਪਣੇ ਅਧਿਕਾਰੀਆਂ ਤੱਕ ਪਹੁੰਚ ਨਹੀਂ ਕੀਤੀ। ਕੁਵੈਤ ਰਹਿ ਰਹੇ ਬਠਿੰਡਾ ਦੇ ਇੱਕ ਵਸਨੀਕ ਨੇ ਕਿਹਾ, ‘‘ਮੈਂ ਅਤੇ ਪੰਜਾਬ ਤੋਂ ਲਗਪਗ 100 ਲੋਕ ਬੜੀ ਮੁਸ਼ਕਲ ਨਾਲ ਇੱਥੇ ਆਏ ਹਾਂ ਅਤੇ ਫੜੇ ਜਾਣ ਤੇ ਡਿਪੋਰਟ ਕੀਤੇ ਜਾਣ ਦਾ ਜੋਖਮ ਨਹੀਂ ਲੈ ਸਕਦੇ। ਭਾਰਤੀ ਏਜੰਟਾਂ ਨੇ ਸਾਨੂੰ ਕੋਈ ਵੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਜਾਂ ਕਿਸੇ ਨਾਲ ਗੱਲ ਕਰਨ ਤੋਂ ਮਨ੍ਹਾਂ ਕੀਤਾ ਹੈ। ਅਸੀਂ ਘਰ ਪੈਸੇ ਭੇਜਦੇ ਹਾਂ, ਪਰ ਹੁਣ ਸਾਨੂੰ ਸਾਡੀ ‘ਅਸੁਰੱਖਿਅਤ’ ਇਮਾਰਤ ’ਚੋਂ ਕੱਢ ਦਿੱਤਾ ਗਿਆ ਹੈ। ਅਸੀਂ ਇੱਕ ਸਟੋਰ ਮਾਲਕ ਦੇ ਵਰਾਂਡੇ ਵਿੱਚ ਰਾਤ ਨੂੰ ਸੌਣ ਲਈ ਉਸ ਨੂੰ ਪੈਸੇ ਦੇ ਰਹੇ ਹਾਂ’’ ਹਰਿਆਣਾ ਦੇ ਫਤਿਹਾਬਾਦ ਦੇ ਲੱਕੜ ਦਾ ਕੰਮ ਕਰਨ ਵਾਲੇ ਸੁਰਜੀਤ ਨੇ ਕਿਹਾ, ‘‘ਇਹ ਭਾਰਤ ਵਿੱਚ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਂਗ ਹੈ। ਅਸੀਂ ਅੱਠ ਜਣੇ ਖਰਚ ਘੱਟ ਕਰਨ ਅਤੇ ਘਰ ਪੈਸੇ ਭੇਜਣ ਲਈ ਇੱਕ ਕਮਰੇ ਵਿੱਚ ਰਹਿੰਦੇ ਸੀ। ਅਸੀਂ ਪੜ੍ਹੇ-ਲਿਖੇ ਨਹੀਂ ਹਾਂ, ਪਰ ਕਿਸੇ ਤਰ੍ਹਾਂ ਏਜੰਟਾਂ ਰਾਹੀਂ ਇੱਥੇ ਪਹੁੰਚੇ ਹਾਂ। ਮੇਰੇ ਘਰ ਦੇ ਮਾਲਕ ’ਤੇ ਹੱਦੋਂ ਵੱਧ ਲੋਕ ਰੱਖਣ ਕਾਰਨ ਜੁਰਮਾਨਾ ਲਾਇਆ ਗਿਆ ਹੈ। ਹੁਣ ਅਸੀਂ ਸੜਕਾਂ ’ਤੇ ਹਾਂ ਅਤੇ ਰਹਿਣ ਲਈ ਥਾਂ ਦੀ ਭਾਲ ਕਰ ਰਹੇ ਹਾਂ।’’

Advertisement

Advertisement
Advertisement