ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਵੈਤ ਅਗਨੀ ਕਾਂਡ: ਭਾਰਤ ਦੇ ਤਿੰਨ ਅਤੇ ਮਿਸਰ ਦੇ ਚਾਰ ਨਾਗਰਿਕ ਹਿਰਾਸਤ ’ਚ ਲਏ

06:44 AM Jun 20, 2024 IST

ਦੁਬਈ/ਕੁਵੈਤ ਸ਼ਹਿਰ, 19 ਜੂਨ
ਕੁਵੈਤ ਦੇ ਅਹਿਮਦੀ ਸੂਬੇ ਵਿੱਚ ਭਿਆਨਕ ਅੱਗ ਲੱਗਣ ਕਾਰਨ 46 ਭਾਰਤੀਆਂ ਸਣੇ 50 ਜਣਿਆਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਭਾਰਤ ਦੇ ਤਿੰਨ, ਮਿਸਰ ਦੇ ਚਾਰ ਅਤੇ ਕੁਵੈਤ ਦੇ ਇੱਕ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 12 ਜੁਲਾਈ ਨੂੰ ਮੰਗਾਫ਼ ਸ਼ਹਿਰ ਵਿੱਚ ਗਾਰਡ ਦੇ ਕਮਰੇ ਵਿੱਚ ਸ਼ਾਰਟ ਸਰਕਟ ਕਾਰਨ ਛੇ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਮਾਰਤ ਵਿੱਚ 196 ਪਰਵਾਸੀ ਮਜ਼ਦੂਰ ਰਹਿੰਦੇ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਸੀ। ਅੰਗਰੇਜ਼ੀ ਭਾਸ਼ਾ ਦੇ ਰੋਜ਼ਾਨਾ ਅਖ਼ਬਾਰ ‘ਅਰਬ ਟਾਈਮਜ਼’ ਨੇ ਦੱਸਿਆ, ‘‘ਪਬਲਿਕ ਪ੍ਰੌਸੀਕਿਊਸ਼ਨ ਨੇ ਅਲ-ਮੰਗਾਫ਼ ਇਮਾਰਤ ਅਗਨੀ ਕਾਂਡ ਸਬੰਧੀ ਇੱਕ ਕੁਵੈਤੀ ਨਾਗਰਿਕ, ਤਿੰਨ ਭਾਰਤੀ ਅਤੇ ਚਾਰ ਮਿਸਰੀ ਨਾਗਰਿਕਾਂ ਨੂੰ ਦੋ ਹਫ਼ਤਿਆਂ ਲਈ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ।’’ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ’ਤੇ ਹੱਤਿਆ ਅਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਗਿਆ ਹੈ। ਉਧਰ ਕੁਵੈਤ ਸਰਕਾਰ ਅਗਨੀਕਾਂਡ ਪੀੜਤਾਂ ਦੇ ਵਾਰਸਾਂ ਨੂੰ 15-15 ਹਜ਼ਾਰ ਅਮਰੀਕੀ ਡਾਲਰ ਮੁਆਵਜ਼ਾ ਦੇਵੇਗੀ। ਇਹ ਦਾਅਵਾ ਇਕ ਮੀਡੀਆ ਰਿਪੋਰਟ ਵਿਚ ਕੀਤਾ ਗਿਆ ਹੈ। ਇਸ ਅਗਨੀਕਾਂਡ ਵਿਚ 46 ਭਾਰਤੀਆਂ ਸਣੇ 50 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਮੰਗਾਫ਼ ਸ਼ਹਿਰ ਵਿਚ 12 ਜੁਲਾਈ ਨੂੰ ਸੱਤ ਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ ਸੀ। ਕੁਵੈਤੀ ਅਥਾਰਿਟੀਜ਼ ਮੁਤਾਬਕ ਇਮਾਰਤ ਦੇ ਗਰਾਊਂਡ ਫਲੋਰ ’ਤੇ ਗਾਰਡ ਰੂਮ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਸੀ। ਇਹ ਇਮਾਰਤ 196 ਪਰਵਾਸੀ ਕਾਮਿਆਂ ਦਾ ਰੈਣ ਬਸੇਰਾ ਸੀ, ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤੀ ਸਨ। ਰੋਜ਼ਨਾਮਚਾ ‘ਅਰਬ ਟਾਈਮਜ਼’ ਨੇ ਮੰਗਲਵਾਰ ਨੂੰ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਕੁਵੈਤ ਦੇ ਅਮੀਰ ਸ਼ੇਖ ਮੈਸ਼ਲ ਅਲ-ਅਹਿਮਦ ਅਲ-ਜਾਬੇਰ ਅਲ-ਸਬਾਹ ਦੇ ਹੁਕਮਾਂ ਉੱਤੇ ਪੀੜਤਾਂ ਦੇ ਵਾਰਸਾਂ ਨੂੰ 15-15 ਹਜ਼ਾਰ ਅਮਰੀਕੀ ਡਾਲਰ (12.5 ਲੱਖ ਰੁਪਏ) ਦਾ ਮੁਆਵਜ਼ਾ ਮਿਲੇਗਾ। ਰੋਜ਼ਨਾਮਚੇ ਨੇ ਸਰਕਾਰ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮੁਆਵਜ਼ੇ ਦੀ ਅਦਾਇਗੀ ਪੀੜਤਾਂ ਨਾਲ ਸਬੰਧਤ ਮੁਲਕਾਂ ਦੀਆਂ ਅੰਬੈਸੀਆਂ ਨੂੰ ਕੀਤੀ ਜਾਵੇਗੀ। ਤਿੰਨ ਹੋਰ ਪੀੜਤ ਫਿਲੀਪੀਨੋ ਮੂਲ ਦੇ ਹਨ ਜਦੋਂਕਿ ਇਕ ਪੀੜਤ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ। ਦੱਸਣਾ ਬਣਦਾ ਹੈ ਕਿ ਭਾਰਤ ਸਰਕਾਰ ਨੇ ਇਸ ਭਿਆਨਕ ਅਗਨੀਕਾਂਡ ਵਿਚ ਜਾਨ ਗੁਆਉਣ ਵਾਲੇ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਸੀ। -ਪੀਟੀਆਈ

Advertisement

Advertisement