ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਠਾਲੇ ਦਾ ਸ਼ਹੀਦੀ ਸਾਕਾ

07:58 AM Jul 12, 2023 IST
ਪਿੰਡ ਕੁਠਾਲਾ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਸ਼ਹੀਦੀ ਦਰਵਾਜ਼ਾ।

ਮੁਕੰਦ ਸਿੰਘ ਚੀਮਾ
ਜ਼ਿਲ੍ਹਾ ਮਾਲੇਰਕੋਟਲਾ ਦਾ ਇਤਿਹਾਸਕ ਪਿੰਡ ਕੁਠਾਲਾ ਕਿਰਤੀ ਲੋਕਾਂ ’ਤੇ ਨਵਾਬੀ ਫੌਜ ਵਲੋਂ ਢਾਹੇ ਜ਼ੁਲਮ ਦਾ ਗਵਾਹ ਹੈ। ਕੁਠਾਲੇ ਪਿੰਡ ਵਿਚ 17 ਜੁਲਾਈ 1927 ਨੂੰ ਵਾਪਰੇ ਸ਼ਹੀਦੀ ਸਾਕੇ ਵਿਚ 18 ਕਿਸ਼ਾਨ ਸ਼ਹੀਦ ਹੋਏ ਸਨ। ਅੰਗਰੇਜ਼ ਹਕੂਮਤ ਨੇ ਭਾਰਤ ਵਿਚ ਰਾਜਭਾਗ ਕਾਇਮ ਰੱਖਣ ਲਈ ਸਥਾਨਕ ਰਾਜਿਆਂ, ਨਵਾਬਾਂ, ਜਾਗੀਰਦਾਰਾਂ ਨਾਲ ਗੱਠਜੋੜ ਕਰ ਕੇ ਕਿਸੇ ਵੀ ਖੇਤਰ ’ਚ ਉਠਦੇ ਵਿਰੋਧ ਨੂੰ ਖਤਮ ਕਰਨ ਵਾਸਤੇ ਉਨ੍ਹਾਂ ਨੂੰ ਖੁੱਲ੍ਹ ਦਿੱਤੀ ਹੋਈ ਸੀ। ਨਿਰਦਈ ਹੁਕਮਰਾਨਾਂ ਖ਼ਿਲਾਫ਼ ਅਜਿਹੀ ਹੀ ਇਕ ਬਗਾਵਤ ਮਾਲੇਰਕੋਟਲਾ ਰਿਆਸਤ ਵਿਚ ਉੱਠੀ ਸੀ ਅਤੇ ਇਸ ਬਗਾਵਤ ਨੂੰ ਵੀ ਜਬਰ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਲੇਰਕੋਟਲਾ ਰਿਆਸਤ ਦੇ ਨਵਾਬ ਦੇ ਜ਼ੁਲਮਾਂ ਦੀ ਇਹ ਕਹਾਣੀ ਪਿੰਡ ਕੁਠਾਲਾ ਦੇ ਲੋਕਾਂ ਦੇ ਪਿੰਡੇ ’ਤੇ ਲਿਖੀ ਗਈ।
ਮਾਲੇਰਕੋਟਲਾ ਰਿਆਸਤ ਅੰਦਰ ਨਵਾਬ ਨੇ ਬਰਤਾਨਵੀ ਹਕੂਮਤ ਨੂੰ ਖੁਸ਼ ਕਰਨ ਲਈ ਕਿਰਤੀਆਂ ਉਪਰ ਵਾਧੂ ਟੈਕਸਾਂ ਦਾ ਬੋਝ ਪਾ ਦਿੱਤਾ। ਨਵਾਬੀ ਕਾਨੂੰਨ ਮੁਤਾਬਕ ਕੋਈ ਵੀ ਕਿਸਾਨ ਜ਼ਮੀਨ ਦਾ ਮਾਲਕ ਨਹੀਂ ਸੀ। ਹਰ ਤਰ੍ਹਾਂ ਦੀ ਜਾਇਦਾਦ ਵੇਚਣ ਤੋਂ ਪਹਿਲਾਂ ਨਵਾਬ ਦੀ ਮਨਜ਼ੂਰੀ ਲੈਣੀ ਪੈਂਦੀ ਸੀ। ਵੇਚੀ ਗਈ ਜਾਇਦਾਦ ਦੀ ਬਚਤ ’ਚੋਂ ਅੱਧਾ ਹਿੱਸਾ ਨਵਾਬੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣਾ ਪੈਂਦਾ ਸੀ। ਨਵਾਬ ਦੀਆਂ ਨਿੱਤ ਦਨਿ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਕਿਸਾਨਾਂ ਨੂੰ ਲਾਮਬੰਦ ਹੋਣ ਲਈ ਮਜਬੂਰ ਹੋਣਾ ਪਿਆ। 10 ਜਨਵਰੀ 1926 ਨੂੰ ਪਿੰਡ ਕੁਠਾਲਾ ਵਿੱਚ ਕਿਰਤੀ ਕਿਸਾਨਾਂ ਨੇ ਇਕ ਮੀਟਿੰਗ ਕਰ ਕੇ ਜ਼ਿਮੀਦਾਰਾਂ ਕਮੇਟੀ ਨਾਮ ਦੀ ਜਥੇਬੰਦੀ ਕਾਇਮ ਕਰ ਕੇ ਜਥੇਦਾਰ ਰਤਨ ਸਿੰਘ ਚੀਮਾ ਨੂੰ ਕਨਵੀਨਰ ਬਣਾ ਦਿੱਤਾ। ਸੇਵਾ ਸਿੰਘ ਠੀਕਰੀਵਾਲ ਦੀ ਹਦਾਇਤਾਂ ’ਤੇ ਇਸ ਕਮੇਟੀ ਨੇ ਕਿਸਾਨਾਂ ਦੀ ਇਕ ਬੇਮਿਸਾਲ ਲਾਮਬੰਦੀ ਕੀਤੀ, ਜਿਸ ਤੋਂ ਨਵਾਬੀ ਹਕੂਮਤ ਭੈਭੀਤ ਹੋ ਗਈ।
15 ਮਈ 1926 ਨੂੰ ਜ਼ਿਮੀਦਾਰਾਂ ਕਮੇਟੀ ਦੀ ਚੋਣ ਕਰ ਕੇ ਜਥੇਦਾਰ ਨਰੈਣ ਸਿੰਘ ਕੁਠਾਲਾ ਨੂੰ ਪ੍ਰਧਾਨ ਅਤੇ ਦਿਆ ਸਿੰਘ ਕੁਠਾਲਾ ਨੂੰ ਜਨਰਲ ਸਕੱਤਰ ਬਣਾ ਦਿੱਤਾ ਗਿਆ। ਇਸੇ ਹੀ ਦਨਿ ਨਵਾਬ ਨੇ ਆਦੇਸ਼ ਜਾਰੀ ਕਰ ਕੇ ਕਿਸਾਨਾਂ ਨੂੰ ਮਾਮੂਲੀ ਜ਼ਮੀਨੀ ਹੱਕ ਦੇਣ ਦਾ ਐਲਾਨ ਕਰ ਦਿੱਤਾ ਪਰ ਕਮੇਟੀ ਨੇ ਨਵਾਬ ਦੇ ਇਸ ਐਲਾਨ ਨੂੰ ਦਰਕਨਿਾਰ ਕਰਦੇ ਹੋਏ ਉਸ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ। ਕਿਸਾਨਾਂ ਦੀ ਇਸ ਬਗਾਵਤ ਨੂੰ ਰੋਕਣ ਲਈ ਨਵਾਬ ਨੇ ਚਾਲ ਖੇਡਦੇ ਹੋਏ ਪਿੰਡਾਂ ਵਿਚ ਆਪਣੇ ਪੱਖੀ ਕੁੱਝ ਲੋਕਾਂ ਦਾ ਇਕੱਠ ਕਰ ਕੇ ਨੈਸ਼ਨਲ ਜ਼ਿਮੀਦਾਰਾਂ ਕਮੇਟੀ ਦੇ ਨਾਮ ਹੇਠ ‘ਗੁੰਡਾ ਗਰੋਹ’ ਬਣਾ ਦਿੱਤਾ। ਥਾਂ-ਥਾਂ ਜ਼ਿਮੀਦਾਰਾਂ ਕਮੇਟੀ ਅਤੇ ਨੈਸ਼ਨਲ ਜ਼ਿਮੀਦਾਰਾਂ ਕਮੇਟੀ ਵਿਚਾਲੇ ਸਿੱਧੇ ਟਕਰਾਅ ਹੋਣ ਲੱਗੇ। ਨਵਾਬੀ ਜ਼ੁਲਮਾਂ ਦੇ ਸਤਾਏ ਲੋਕਾਂ ਨੇ ਜ਼ਿਮੀਦਾਰਾਂ ਕਮੇਟੀ ਰਾਹੀਂ ਦਰਦ ਭਰੀ ਦਾਸਤਾਨ ਵਾਇਸਰਾਏ ਹਿੰਦ ਨੂੰ ਭੇਜੀ। 10 ਮਈ 1927 ਨੂੰ ਕਰਨਲ ਐਚ.ਬੀ ਸੈਂਟਜਾਨ ਨੇ ਕਿਸਾਨ ਆਗੂ ਗਿਆਨੀ ਕੇਹਰ ਸਿੰਘ ਚੱਕ ਨੂੰ ਲਿਖਤੀ ਤੌਰ ’ਤੇ ਸੂਚਿਤ ਕਰ ਕੇ ਜ਼ਿਮੀਦਾਰਾਂ ਕਮੇਟੀ ਨੂੰ ਪੂਰੇ ਸਬੂਤਾਂ ਤੇ ਗਵਾਹਾਂ ਸਮੇਤ 31 ਜੁਲਾਈ 1927 ਨੂੰ ਸ਼ਿਮਲੇ ਵਾਇਸਰਾਏ ਹਿੰਦ ਨਾਲ ਮੁਲਾਕਾਤ ਕਰਨ ਦਾ ਸੱਦਾ ਭੇਜ ਦਿੱਤਾ। ਇਸ ਮੁਲਾਕਾਤ ਦੀ ਤਿਆਰੀ ਲਈ 17 ਜੁਲਾਈ 1927 ਨੂੰ ਜ਼ਿਮੀਦਾਰਾਂ ਕਮੇਟੀ ਵੱਲੋਂ ਪਿੰਡ ਕੁਠਾਲਾ ਵਿੱਚ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿਚ ਗਿਆਨੀ ਕੇਹਰ ਸਿੰਘ ਚੱਕ ਅਤੇ ਪੰਡਿਤ ਬਚਨ ਸਿੰਘ ਘਨੌਰ ਵੱਲੋਂ ਤਿਆਰ ਕੀਤੇ ਮੈਮੋਰੈਂਡਮ ਨੂੰ ਅੰਤਿਮ ਰੂਪ ਦਿੱਤਾ ਜਾਣਾ ਸੀ।
ਇਸ ਮੀਟਿੰਗ ਦਾ ਪਤਾ ਲੱਗਦਿਆਂ ਹੀ ਨਵਾਬ ਨੇ ਕਿਸਾਨਾਂ ਨੂੰ ਸ਼ਿਮਲੇ ਜਾਣ ਤੋਂ ਰੋਕਣ ਲਈ ਆਪਣੇ ਅਹਿਲਕਾਰ ਚੌਧਰੀ ਸੁਲਤਾਨ ਅਹਿਮਦ ਨੂੰ ਸਾਰੇ ਅਧਿਕਾਰ ਸੌਂਪ ਦਿੱਤੇ ਅਤੇ ਖੁਦ ਸ਼ਿਮਲੇ ਵਾਇਸਰਾਏ ਹਿੰਦ ਦੇ ਕੋਲ ਪਹੁੰਚ ਗਿਆ। ਨਵਾਬੀ ਪੁਲੀਸ ਨੇ ਰਾਤੋਂ ਰਾਤ ਚੋਟੀ ਦੇ ਕਿਸਾਨ ਆਗੂਆਂ ਨੂੰ ਪੰਡਿਤ ਬਚਨ ਸਿੰਘ ਘਨੌਰ, ਸੇਵਾ ਸਿੰਘ ਬਾਪਲਾ, ਪੰਡਿਤ ਬਿਜਲਾ ਸਿੰਘ ਦਰਦੀ, ਦਿਆ ਸਿੰਘ ਕੁਠਾਲਾ, ਗੰਡਾ ਸਿੰਘ ਕੁੱਪ, ਗਿਆਨੀ ਕਿਹਰ ਸਿੰਘ ਚੱਕ ਅਤੇ ਤਿਰਲੋਕ ਸਿੰਘ ਕੁਠਾਲਾ ਨੂੰ ਗ੍ਰਿਫਤਾਰ ਕਰ ਕੇ ਰਹਿਮਤਗੜ੍ਹ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਭਾਈ ਜੀਵਾ ਸਿੰਘ ਅਤੇ ਹੌਲਦਾਰ ਕਿਸ਼ਨ ਸਿੰਘ ਕੁਠਾਲਾ ਨੂੰ ਜ਼ਿਮੀਦਾਰਾਂ ਕਮੇਟੀ ਦੇ ਮਾਲੇਰਕੋਟਲਾ ਦਫਤਰ ’ਚੋਂ ਗ੍ਰਿਫਤਾਰ ਕਰ ਕੇ ਦਫਤਰ ਵਿਚ ਪਿਆ ਸਾਰਾ ਰਿਕਾਰਡ ਫੂਕ ਦਿੱਤਾ। ਬਾਅਦ ਵਿਚ ਗ੍ਰਿਫਤਾਰ ਕੀਤੇ ਸਾਰੇ ਕਿਸਾਨ ਆਗੂਆਂ ਨੂੰ 20-20 ਸਾਲ ਦੀ ਕੈਦ ਅਤੇ ਇਕ-ਇਕ ਹਜ਼ਾਰ ਰੁਪਏ ਦਾ ਜੁਰਮਾਨਾ ਕਰ ਦਿੱਤਾ। ਜਨਰਲ ਮੇਹਰ ਮੁਹੰਮਦ, ਕਰਨਲ ਹਯਾਤ ਮੁਹੰਮਦ, ਸੂਬੇਦਾਰ ਅਕਬਰ ਖਾਂ ਅਤੇ ਡਾ. ਪਰਸ਼ੋਤਮ ਦਾਸ ਦੀ ਕਮਾਨ ਹੇਠ ਫੌਜ ਨੇ 17 ਜੁਲਾਈ 1927 ਨੂੰ ਦੁਪਹਿਰ 1 ਵਜੇ ਪਿੰਡ ਕੁਠਾਲੇ ਨੂੰ ਘੇਰਾ ਪਾ ਲਿਆ ਅਤੇ ਬਨਿਾਂ ਕਿਸੇ ਅਗਾਊਂ ਸੂਚਨਾ ਦੇ ਨਵਾਬੀ ਫੌਜਾਂ ਨੇ ਦਰਵਾਜ਼ੇ ਕੋਲ ਫਾਇਰਿੰਗ ਸ਼ੁਰੂ ਕਰ ਦਿੱਤੀ। ਲੋਕਾਂ ਨੂੰ ਘਰਾਂ ’ਚੋਂ ਕੱਢ-ਕੱਢ ਭਾਰੀ ਤਸ਼ੱਦਦ ਕੀਤਾ ਗਿਆ। ਨਿਹੱਥੇ ਲੋਕਾਂ ਉਪਰ ਰਾਤ ਤੱਕ ਜੁਲਮ ਹੁੰਦਾ ਰਿਹਾ। ਇਸ ਖੂਨੀ ਕਾਂਡ ਵਿਚ 18 ਕਿਸਾਨ ਸ਼ਹੀਦ ਹੋ ਗਏ। ਸ਼ਹੀਦਾਂ ਵਿੱਚ ਕੁਲਾ ਸਿੰਘ ਪੁੱਤਰ ਦਿੱਤ ਸਿੰਘ, ਸੰਤਾ ਸਿੰਘ ਪੁੱਤਰ ਹਰਨਾਮ ਸਿੰਘ, ਜੈਮਲ ਸਿੰਘ ਪੁੱਤਰ ਰੂਪ ਸਿੰਘ, ਤਾਰਾ ਸਿੰਘ ਪੁੱਤਰ ਇੰਦਰ ਸਿੰਘ, ਹਰੀ ਸਿੰਘ ਪੁੱਤਰ ਲੀਕਲ ਸਿੰਘ, ਅਰਜਨ ਸਿੰਘ ਪੁੱਤਰ ਦਸੌਧੀ ਸਿੰਘ, ਬੀਰ ਸਿੰਘ ਪੁੱਤਰ ਅਤਰ ਸਿੰਘ, ਜੀਵਨ ਸਿੰਘ ਪੁੱਤਰ ਖਜਾਨ ਸਿੰਘ, ਕਾਕਾ ਸਿੰਘ ਪੁੱਤਰ ਰੂੜ ਸਿੰਘ, ਚਤਰ ਸਿੰਘ ਪੁੱਤਰ ਸਾਹਿਬ ਸਿੰਘ, ਕਿਸ਼ਨ ਸਿੰਘ ਪੁੱਤਰ ਅਤਰ ਸਿੰਘ, ਨਿੱਕਾ ਸਿੰਘ ਪੁੱਤਰ ਮਹਾ ਸਿੰਘ, ਰਾਮਬਖਸ਼ ਸਿੰਘ ਪੁੱਤਰ ਜੀਵਾ ਸਿੰਘ, ਭੋਲਾ ਸਿੰਘ ਪੁੱਤਰ ਬੇਲਾ ਸਿੰਘ ਦੇ ਨਾਮ ਸ਼ਮਲ ਹਨ। ਸ਼ਹੀਦ ਹੋਏ ਕਿਸਾਨਾਂ ਦੀ ਲਾਸ਼ਾਂ ਨੂੰ ਗੱਡਿਆਂ ’ਤੇ ਲੱਦ ਕੇ ਮਾਲੇਰਕੋਟਲਾ ਵਿੱਚ ਮਿੱਟੀ ਦਾ ਤੇਲ ਪਾ ਕੇ ਫੂਕ ਦਿੱਤਾ। ਇਸ ਖੂਨੀ ਸਾਕੇ ਵਿਚ ਜ਼ਿਮੀਦਾਰਾਂ ਕਮੇਟੀ ਦੀ ਪੜਤਾਲੀਆ ਰਿਪੋਰਟ ਮੁਤਾਬਕ 120 ਕਿਸਾਨ ਗੰਭੀਰ ਫੱਟੜ ਹੋਏ। ਸੈਂਕੜੇ ਪਸ਼ੂ ਗੋਲੀਆਂ ਨਾਲ ਮਾਰੇ ਗਏ। ਕੁਠਾਲਾ ਸਾਜਿਸ਼ ਕੇਸ ਦੇ ਨਾਮ ’ਤੇ 168 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। ਦੂਜੇ ਪਾਸੇ ਨੈਸ਼ਨਲ ਕਮੇਟੀ ਦੇ ਮੈਂਬਰਾਂ ਨੂੰ ਨਵਾਬ ਦੀ ਮਦਦ ਨਾਲ ਨੰਬਰਦਾਰੀਆਂ ਤੇ ਜਗੀਰਾਂ ਇਨਾਮ ’ਚ ਦਿੱਤੀਆਂ ਗਈਆਂ ਜਦਕਿ ਸ਼ਹੀਦ ਹੋਏ ਪਰਿਵਾਰਾਂ ਦੀਆਂ ਜ਼ਮੀਨਾਂ ਤੱਕ ਜ਼ਬਤ ਕਰ ਲਈਆਂ ਗਈਆਂ।
ਸੰਪਰਕ: 94172-27325

Advertisement

Advertisement
Tags :
ਸ਼ਹੀਦੀਸਾਕਾਕੁਠਾਲੇ