ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਗਤਕਾ ਮੁਕਾਬਲੇ ਵਿੱਚ ਕੁਸ਼ਲਦੀਪ ਕੌਰ ਨੇ ਸੋਨ ਤਗ਼ਮਾ ਜਿੱਤਿਆ

10:11 AM Sep 01, 2024 IST
ਖਿਡਾਰਨ ਕੁਸ਼ਲਦੀਪ ਕੌਰ ਆਪਣੀ ਟਰਾਫ਼ੀ ਨਾਲ।

ਸ਼ਗਨ ਕਟਾਰੀਆ
ਜੈਤੋ, 31 ਅਗਸਤ
ਇੱਥੋਂ ਦੇ ਯੂਨੀਵਰਸਿਟੀ ਕਾਲਜ ਦੀ ਵਿਦਿਆਰਥਣ ਕੁਸ਼ਲਦੀਪ ਕੌਰ ਨੇ ਅੱਠਵੀਂ ਨੈਸ਼ਨਲ ਜੂਨੀਅਰ ਅਤੇ ਸੀਨੀਅਰ ਗਤਕਾ ਚੈਂਪੀਅਨਸ਼ਿਪ-2024 ਦੇ ਅੰਡਰ-19 ਗਰੁੱਪ ਵਿੱਚ ਸੋਨ ਤਗ਼ਮਾ ਜਿੱਤ ਕੇ ਕਾਲਜ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਕੁਸ਼ਲਦੀਪ ਬੀਐੱਸਸੀ ਨਾਨ-ਮੈਡੀਕਲ ਸਮੈਸਟਰ ਤੀਜਾ ਦੀ ਵਿਦਿਆਰਥਣ ਹੈ। ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਗਤਕਾ ਫ਼ੈਡਰੇਸ਼ਨ ਆਫ਼ ਇੰਡੀਆ ਵੱਲੋਂ 24 ਤੋਂ 27 ਅਗਸਤ ਤੱਕ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਸਾਗਰ, ਮਸਤੂਆਣਾ ਸਾਹਿਬ ਵਿੱਚ ਕਰਵਾਈ ਗਈ ਸੀ।ਕੁਸ਼ਲਦੀਪ ਕੌਰ ਨੇ ਅੰਡਰ-19 ਗਰੁੱਪ ਵਿਚ ਗੋਲਡ ਮੈਡਲ ਜਿੱਤਿਆ। ਇਸ ਖਿਡਾਰਨ ਨੂੰ ਗਤਕਾ ਸਿਖਲਾਈ ਗੁਰਪ੍ਰੀਤ ਸਿੰਘ ਗਤਕਾ ਕੋਚ ਨੇ ਦਿੱਤੀ ਹੈ। ਵਿਧਾਇਕ ਅਮੋਲਕ ਸਿੰਘ, ਡਾ. ਲਛਮਣ ਭਗਤੂਆਣਾ, ਟਰੱਕ ਯੂਨੀਅਨ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਯੂਨੀਵਰਸਿਟੀ ਕਾਲਜ ਜੈਤੋ ਦੇ ਇੰਚਾਰਜ ਪ੍ਰੋ. ਸ਼ਿਲਪਾ ਕਾਂਸਲ ਨੇ ਕੁਸ਼ਲਦੀਪ ਨੂੰ ਵਧਾਈ ਦਿੱਤੀ।

Advertisement

Advertisement