ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਰੂਕਸ਼ੇਤਰ ’ਵਰਸਿਟੀ ਦੇ ਰਜਿਸਟਰਾਰ ਦਾ ਅਸਤੀਫ਼ਾ ਮਨਜ਼ੂਰ

06:59 AM Jan 09, 2025 IST

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 8 ਜਨਵਰੀ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਸੰਜੀਵ ਸ਼ਰਮਾ ਦਾ ਅਸਤੀਫਾ ਮਨਜ਼ੂਰ ਕਰਦੇ ਹੋਏ ਉਨ੍ਹਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਰੀਬ ਮਹੀਨਾ ਪਹਿਲਾਂ ਅਸਤੀਫਾ ਦਿੱਤਾ ਸੀ। ਹਰਿਆਣਾ ਰਾਜ ਭਵਨ ਤੋਂ 8 ਜਨਵਰੀ ਨੂੰ ਪ੍ਰਾਪਤ ਹੋਏ ਪੱਤਰ ਅਨੁਸਾਰ, ਰਾਜਪਾਲ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਚਾਂਸਲਰ ਬੰਡਾਰੂ ਦੱਤਾਤ੍ਰੇਯ ਦੇ ਹੁਕਮਾਂ ਅਨੁਸਾਰ ਪ੍ਰੋ. ਸੰਜੀਵ ਸ਼ਰਮਾ ਵੱਲੋਂ ਅਹੁਦੇ ਤੋਂ ਮਹੀਨਾ ਪਹਿਲਾਂ ਦਿੱਤਾ ਗਿਆ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਪ੍ਰੋ. ਮਹਾ ਸਿੰਘ ਪੂਨੀਆ ਨੇ ਦਿੱਤੀ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਤੇ ’ਵਰਸਿਟੀ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰੋ. ਸੰਜੀਵ ਸ਼ਰਮਾ ਨੂੰ ਕਮੇਟੀ ਰੂਮ ਵਿੱਚ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਨੇ ਕਿਹਾ ਕਿ ਪ੍ਰੋ. ਸੰਜੀਵ ਸ਼ਰਮਾ ਨੇ ਆਪਣੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਪ੍ਰੋ. ਸੰਜੀਵ ਸ਼ਰਮਾ ਨੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਅਤੇ ਯੂਨੀਵਰਸਿਟੀ ਅਧਿਕਾਰੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਸਮਾਰੋਹ ਵਿਚ ਡੀਨ ਅਕਾਦਮਿਕ ਮਾਮਲੇ ਪ੍ਰੋ. ਦਿਨੇਸ਼ ਕੁਮਾਰ, ਵਿਦਿਆਰਥੀ ਭਲਾਈ ਦੇ ਡੀਨ ਪ੍ਰੋ. ਏਆਰ. ਚੌਧਰੀ, ਪ੍ਰੋ. ਮਹਾ ਸਿੰਘ ਪੂਨੀਆ, ਪ੍ਰੋ. ਐੱਸਕੇ ਚਹਿਲ, ਪ੍ਰੋ. ਵਿਵੇਕ ਚਾਵਲਾ, ਪ੍ਰੋ. ਮਹਾਬੀਰ ਰੰਗਾ, ਡਾ. ਅੰਕੇਸ਼ਵਰ ਪ੍ਰਕਾਸ਼, ਵਾਈਸ ਚਾਂਸਲਰ ਦੇ ਓਐੱਸਡੀ.ਪਵਨ ਰੋਹਿਲਾ, ਸਹਾਇਕ ਰਜਿਸਟਰਾਰ ਵਿਨੋਦ ਵਰਮਾ, ਪ੍ਰੋ. ਨੀਲਮ ਢਾਂਡਾ, ਪ੍ਰੋ. ਸੁਨੀਲ ਢੀਂਗਰਾ, ਪ੍ਰੋ. ਬ੍ਰਜੇਸ਼ ਸਾਹਨੀ, ਪ੍ਰੋ. ਸੰਜੀਵ ਅਗਰਵਾਲ, ਪ੍ਰੋ. ਪ੍ਰਦੀਪ ਮਿੱਤਲ, ਪ੍ਰੋ. ਊਸ਼ਾ ਰਾਣੀ, ਪ੍ਰੋ. ਪ੍ਰੀਤੀ ਜੈਨ, ਪ੍ਰੋ. ਰੀਟਾ, ਪ੍ਰੋ. ਡੀਐੱਸ ਰਾਣਾ, ਪ੍ਰੋ. ਜਸਬੀਰ ਢਾਂਡਾ, ਪ੍ਰੋ. ਅਨਿਲ ਮਿੱਤਲ, ਪ੍ਰੋ. ਕੁਸੁਮਲਤਾ, ਵਿੱਤ ਅਧਿਕਾਰੀ ਪ੍ਰੋ. ਰਮੇਸ਼ ਦਲਾਲ, ਮੁੱਖ ਸੁਰੱਖਿਆ ਅਧਿਕਾਰੀ ਪ੍ਰੋ. ਅਨਿਲ ਗੁਪਤਾ, ਡਾ. ਸੋਮਬੀਰ ਜਾਖੜ, ਡਾ. ਵਰਿੰਦਰ ਪਾਲ, ਡਾ. ਦੀਪਕ ਸ਼ਰਮਾ, ਡਾ. ਜਤਿੰਦਰ ਜਾਂਗੜਾ ਹਾਜ਼ਰ ਸਨ।

Advertisement

Advertisement