ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁਰਾਲੀ ਦੀਆਂ ਭੰਗੜਾਂ ਟੀਮਾਂ ਨੇ ਯੂਕੇ ’ਚ ਧਮਾਲਾਂ ਪਾਈਆਂ

08:48 AM Jul 19, 2024 IST
‘ਨੱਚਦਾ ਪੰਜਾਬ’ ਕਲੱਬ ਦੀਆਂ ਜੇਤੂ ਟੀਮਾਂ ਕਲੱਬ ਮੈਂਬਰਾਂ ਨਾਲ।

ਮਿਹਰ ਸਿੰਘ
ਕੁਰਾਲੀ, 18 ਜੁਲਾਈ
ਇੱਥੋਂ ਦੇ ਨੱਚਦਾ ਪੰਜਾਬ ਯੂਥ ਕਲੱਬ ਦੀਆਂ ਭੰਗੜਾਂ ਟੀਮਾਂ ਨੇ ਇੰਗਲੈਂਡ (ਯੂਕੇ) ਵਿੱਚ ਹੋਏ ਲੋਕ ਨਾਚ ਫੈਸਟੀਵਲ ਵਿੱਚ ਖੂਬ ਧਮਾਲਾਂ ਪਾਈਆਂ ਹਨ। ਕਲੱਬ ਦੀਆਂ ਟੀਮਾਂ ਨੇ ਦੋ ਵੱਖ-ਵੱਖ ਵਰਗਾਂ ਵਿੱਚ ਭਾਗ ਲੈਂਦਿਆਂ ਪਹਿਲਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਕਲੱਬ ਦੇ ਪ੍ਰਧਾਨ ਲਖਵੀਰ ਸਿੰਘ ਲੱਕੀ ਕਲਸੀ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਦੀਆਂ ਦੋ ਟੀਮਾਂ ਨੇ ਨਰੋਤਮ ਸਿੰਘ ਦੀ ਅਗਵਾਈ ਹੇਠ ਯੂਕੇ ਵਿੱਚ ਹੋਏ ਲੋਕ ਨਾਚ ਫੈਸਟੀਵਲ ’ਚ ਭਾਗ ਲਿਆ। ਉਨ੍ਹਾਂ ਕਿਹਾ ਕਿ ਦਸ ਦਿਨ ਦੀ ਇੰਗਲੈਂਡ ਫੇਰੀ ਦੌਰਾਨ ਭੰਗੜਾ ਟੀਮਾਂ ਨੇ ਦੋ ਵਰਗਾਂ ਵਿੱਚ ਭਾਗ ਲੈਂਦਿਆਂ 8 ਤੋਂ 11 ਸਾਲ ਉਮਰ ਵਰਗ ਦੀ ਪਹਿਲੀ ਸ਼੍ਰੇਣੀ ਵਿੱਚ ਪੰਜਾਬੀ ਲੋਕ ਨਾਚ ‘ਲੁੱਡੀ’ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਦੂਜੇ ਓਪਨ ਵਰਗ ਵਿੱਚ ਕਲੱਬ ਦੇ ਨੌਜਵਾਨਾਂ ਨੇ ਲਹਿੰਦੇ ਪੰਜਾਬ ਦਾ ਲੋਕ ਨਾਚ ‘ਜੱਲ੍ਹੀ’ ਪੇਸ਼ ਕੀਤਾ।
ਲੱਕੀ ਕਲਸੀ ਨੇ ਦੱਸਿਆ ਕਿ ਲੁੱਡੀ ਨਾਚ ਵਿੱਚ ਨੱਚਦਾ ਪੰਜਾਬ ਕਲੱਬ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਜਦੋਂਕਿ ਜੱਲ੍ਹੀ ਵਿੱਚ ਤੀਜੇ ਸਥਾਨ ’ਤੇ ਰਹੀ।

Advertisement

Advertisement
Advertisement