For the best experience, open
https://m.punjabitribuneonline.com
on your mobile browser.
Advertisement

ਕੁਰਾਲੀ: ਸਿੰਘਪੁਰਾ ਰੋਡ ਦੇ ਨਿਰਮਾਣ ਦੀ ਮੰਗ ਪੂਰੀ ਹੋਈ

06:26 AM Jun 21, 2024 IST
ਕੁਰਾਲੀ  ਸਿੰਘਪੁਰਾ ਰੋਡ ਦੇ ਨਿਰਮਾਣ ਦੀ ਮੰਗ ਪੂਰੀ ਹੋਈ
ਸੜਕ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਂਦੀ ਹੋਈ ਆਮ ਆਦਮੀ ਪਾਰਟੀ ਦੀ ਟੀਮ।
Advertisement

ਪੱਤਰ ਪ੍ਰੇਰਕ
ਕੁਰਾਲੀ, 20 ਜੂਨ
ਸ਼ਹਿਰ ਦੀ ਬਹੁ-ਚਰਚਿਤ ਸਿੰਘਪੁਰਾ ਰੋਡ ’ਤੇ ਨਗਰ ਕੌਂਸਲ ਨੇ 25 ਲੱਖ ਦੀ ਲਾਗਤ ਨਾਲ ਪ੍ਰੀਮਿਕਸ ਪਾ ਕੇ ਲੋਕਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਕੌਂਸਲਰ ਖੁਸਬੀਰ ਸਿੰਘ ਹੈਪੀ ਨੇ ਦੱਸਿਆ ਕਿ ਸੜਕ ਦਾ ਇਹ ਮਸਲਾ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਪਹਿਲਕਦਮੀ ਸਦਕਾ ਹੁਣ ਸੜਕ ਬਣਾਈ ਗਈ ਹੈ। ਜਾਣਕਾਰੀ ਅਨੁਸਾਰ ਅੱਜ ਆਮ ਆਦਮੀ ਪਾਰਟੀ ਦੀ ਟੀਮ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਭਰਾ ਨਵਦੀਪ ਸਿੰਘ ਮਾਨ ਦੀ ਅਗਵਾਈ ਹੇਠ ਸੜਕ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਚੇਅਰਮੈਨ ਹਰੀਸ਼ ਰਾਣਾ, ਕੌਂਸਲਰ ਬਹਾਦਰ ਸਿੰਘ ਓਕੇ, ਨੰਦੀ ਪਾਲ ਬਾਂਸਲ, ਭਾਵਨਾ ਸ਼ਰਮਾ, ਪਰਦੀਪ ਰੂੜਾ, ਡਾ. ਅਸ਼ਵਨੀ ਸ਼ਰਮਾ, ਨਵਦੀਪ ਸਿੰਘ ਸੈਣੀ ਅਤੇ ਹੋਰਨਾਂ ਨੇ ਸੜਕ ਦੇ ਨਿਰਮਾਣ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਸ ਨਾਲ ਵਾਰਡ ਨੰਬਰ 9 ਤੇ 12 ਤੋਂ ਇਲਾਵਾ ਸਿੰਘਪੁਰਾ, ਪਡਿਆਲਾ, ਕਾਲੇਵਾਲ, ਬਰੌਲੀ, ਬਦਨਪੁਰ ਆਦਿ ਦਰਜ਼ਨਾਂ ਪਿੰਡਾਂ ਤੇ ਕੁਰਾਲੀ ਬਾਈਪਾਸ ਸਮੇਤ ਚੰਡੀਗੜ੍ਹ ਯੂਨੀਵਰਿਸਟੀ, ਆਦਰਸ਼ ਸਕੂਲ ਕਾਲੇਵਾਲ ਤੇ ਹੋਰ ਸਕੂਲਾਂ ਨੂੰ ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਸਰਕਾਰ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਧੰਨਵਾਦ ਵੀ ਕੀਤਾ।

Advertisement

ਚੋਣਾਂ ਸਮੇਂ ਬਣੀ ਸੀ ਟਕਰਾਅ ਵਾਲੀ ਸਥਿਤੀ

ਸੜਕ ਨੂੰ ਲੈ ਕੇ ਲੋਕ ਸਭਾ ਚੋਣਾਂ ਦੌਰਾਨ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਿਚਕਾਰ ਟਕਰਾਅ ਵਾਲੀ ਸਥਿਤੀ ਬਣੀ ਰਹੀ। ਦੋਵਾਂ ਨੇ ਮੀਟਿੰਗਾਂ ਵਿੱਚ ਆਪੋ- ਆਪਣਾ ਪੱਖ ਰੱਖਦਿਆਂ ਸੜਕ ਨਿਰਮਾਣ ਵਿੱਚ ਦੇਰੀ ਦਾ ਘੜਾ ਦੂਜੇ ਦੇ ਸਿਰ ਭੰਨਿਆ ਸੀ। ਪਰ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਕੌਂਸਲ ਪ੍ਰਧਾਨ ਵਲੋਂ ਦਸਤਖ਼ਤ ਕਰਨ ਤੋਂ ਬਾਅਦ ਸੜਕ ਦੇ ਨਿਰਮਾਣ ਦਾ ਰਾਹ ਪੱਧਰਾ ਹੋ ਗਿਆ ਸੀ।

Advertisement

Advertisement
Author Image

joginder kumar

View all posts

Advertisement