ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਪਵਾੜਾ: ਘੁਸਪੈਠ ਦੀ ਕੋਸ਼ਿਸ਼ ਕਰਦੇ ਤਿੰਨ ਅਤਿਵਾਦੀ ਹਲਾਕ

06:46 AM Jul 15, 2024 IST
ਅਤਿਵਾਦੀਆਂ ਨੂੰ ਜਹੰਨੁਮ ’ਚ ਜਾਣਾ ਪਵੇਗਾ: ਨਿਤਿਆਨੰਦ ਰਾਏ ਅਨੰਤਨਾਗ: ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਤਿਵਾਦ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ,‘‘ਇਹ ਪ੍ਰਧਾਨ ਮੰਤਰੀ ਮੋਦੀ ਦਾ ਭਾਰਤ ਹੈ। ਅਤਿਵਾਦੀ ਜਾਂ ਤਾਂ ਜਹੰਨੁਮ ਜਾਣਗੇ ਜਾਂ ਉਨ੍ਹਾਂ ਨੂੰ ਧਰਤੀ ਹੇਠਾਂ 7 ਫੁੱਟ ਹੇਠਾਂ ਦਫ਼ਨ ਹੋਣਾ ਪਵੇਗਾ।’’ ਕੇਂਦਰੀ ਮੰਤਰੀ ਨੇ ਕਿਹਾ ਕਿ ਅਤਿਵਾਦੀ ਜਾਂ ਤਾਂ ਜੇਲ੍ਹ ’ਚ ਸੜਨਗੇ ਜਾਂ ਉਨ੍ਹਾਂ ਨੂੰ ਵਧੀਆ ਜੀਵਨ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ। -ਏਐੱਨਅਈ

ਕੁਪਵਾੜਾ, 14 ਜੁਲਾਈ
ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਅੱਜ ਕੰਟਰੋਲ ਰੇਖਾ ’ਤੇ ਭਾਰਤੀ ਫ਼ੌਜ ਦੀ ਘੁਸਪੈਠ ਵਿਰੋਧੀ ਕਾਰਵਾਈ ਦੌਰਾਨ ਤਿੰਨ ਅਤਿਵਾਦੀ ਮਾਰੇ ਗਏ। ਫ਼ੌਜ ਨੇ ਕਿਹਾ ਕਿ ਇਹ ਕਾਰਵਾਈ ਕੁਪਵਾੜਾ ਖੇਤਰ ਵਿੱਚ ਭਾਰਤੀ ਫ਼ੌਜ ਵੱਲੋਂ ਕੀਤੀ ਗਈ ਜੋ ਕਿ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਇਸ ਦੌਰਾਨ ਕਈ ਤਰ੍ਹਾਂ ਦੇ ਹਥਿਆਰ ਅਤੇ ਹੋਰ ਜੰਗੀ ਸਾਮਾਨ ਵੀ ਬਰਾਮਦ ਕੀਤਾ ਗਿਆ।
ਇਸ ਤੋਂ ਪਹਿਲਾਂ ਭਾਰਤੀ ਫ਼ੌਜ ਨੇ ਸੂਚਿਤ ਕੀਤਾ ਕਿ ਉਸ ਵੱਲੋਂ ਕੁਪਵਾੜਾ ਵਿੱਚ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ ਗਈ। ਭਾਰਤੀ ਫ਼ੌਜ ਦੀ ਚਿਨਾਰ ਕੋਰ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਆਪ੍ਰੇਸ਼ਨ ਧਨੁਸ਼-2, ਕੇਰਨ#ਕੁਪਵਾੜਾ ਵਿੱਚ ਕੇਰਨ ਖੇਤਰ ’ਚ ਕੰਟਰੋਲ ਰੇਖਾ ’ਤੇ ਘੁਸਪੈਠ ਵਿਰੋਧੀ ਕਾਰਵਾਈ ਦੌਰਾਨ ਤਿੰਨ ਅਤਿਵਾਦੀ ਹਲਾਕ। ਹਥਿਆਰਾਂ ਤੇ ਹੋਰ ਜੰਗੀ ਸਾਮਾਨ ਦੀ ਬਰਾਮਦਗੀ ਹੋਈ। ਕਾਰਵਾਈ ਜਾਰੀ ਹੈ।’’
ਜ਼ਿਰਕਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ ਹਾਲ ਹੀ ’ਚ ਅਤਿਵਾਦੀ ਹਮਲੇ ਵਧੇ ਹਨ। ਇਹ ਹਮਲੇ ਦੱਖਣੀ ਕਸ਼ਮੀਰ ਵਿੱਚ ਚੱਲ ਰਹੀ ਅਮਰਨਾਥ ਯਾਤਰਾ ਦੌਰਾਨ ਵਧੇ ਹਨ। ਲੰਘੀ 9 ਜੂਨ ਨੂੰ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੇ ਸਹੁੰ ਚੁੱਕੀ ਸੀ, ਉਸ ਦਿਨ ਵੀ ਰਿਆਸੀ ਵਿੱਚ ਇਕ ਬੱਸ ’ਤੇ ਅਤਿਵਾਦੀ ਹਮਲਾ ਹੋਇਆ ਸੀ। ਇਸ ਹਮਲੇ ਤੋਂ ਬਾਅਦ ਇਹ ਬੱਸ ਇਕ ਖੱਡ ਵਿੱਚ ਡਿੱਗ ਗਈ ਸੀ, ਜਿਸ ਕਾਰਨ ਨੌਂ ਵਿਅਕਤੀ ਹਲਾਕ ਹੋ ਗਏ ਸਨ।
ਇਸ ਤੋਂ ਪਹਿਲਾਂ ਇਸ ਮਹੀਨੇ ਦੇ ਸ਼ੁਰੂ ਵਿੱਚ 8 ਜੁਲਾਈ ਨੂੰ ਕਠੂਆ ਜ਼ਿਲ੍ਹੇ ਦੇ ਬਦਨੋਤਾ ਇਲਾਕੇ ਵਿੱਚ ਭਾਰੀ ਗੋਲਾ ਬਾਰੂਦ ਨਾਲ ਲੈਸ ਅਤਿਵਾਦੀਆਂ ਦੇ ਇਕ ਸਮੂਹ ਨੇ ਫ਼ੌਜ ਦੀ ਪੈਟਰੋਲਿੰਗ ਪਾਰਟੀ ’ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ ਜਦਕਿ ਅੱਠ ਹੋਰ ਜ਼ਖ਼ਮੀ ਹੋਏ ਸਨ। ਇਸੇ ਤਰ੍ਹਾਂ ਕੁਲਗਾਮ ਜ਼ਿਲ੍ਹੇ ਵਿੱਚ ਵੱਖ-ਵੱਖ ਮੁਕਾਬਲਿਆਂ ’ਚ ਛੇ ਅਤਿਵਾਦੀ ਹਲਾਕ ਹੋਏ ਸਨ। -ਪੀਟੀਆਈ

Advertisement

ਅਤਿਵਾਦੀਆਂ ਨੂੰ ਜਹੰਨੁਮ ’ਚ ਜਾਣਾ ਪਵੇਗਾ: ਨਿਤਿਆਨੰਦ ਰਾਏ

ਅਨੰਤਨਾਗ: ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਤਿਵਾਦ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ,‘‘ਇਹ ਪ੍ਰਧਾਨ ਮੰਤਰੀ ਮੋਦੀ ਦਾ ਭਾਰਤ ਹੈ। ਅਤਿਵਾਦੀ ਜਾਂ ਤਾਂ ਜਹੰਨੁਮ ਜਾਣਗੇ ਜਾਂ ਉਨ੍ਹਾਂ ਨੂੰ ਧਰਤੀ ਹੇਠਾਂ 7 ਫੁੱਟ ਹੇਠਾਂ ਦਫ਼ਨ ਹੋਣਾ ਪਵੇਗਾ।’’ ਕੇਂਦਰੀ ਮੰਤਰੀ ਨੇ ਕਿਹਾ ਕਿ ਅਤਿਵਾਦੀ ਜਾਂ ਤਾਂ ਜੇਲ੍ਹ ’ਚ ਸੜਨਗੇ ਜਾਂ ਉਨ੍ਹਾਂ ਨੂੰ ਵਧੀਆ ਜੀਵਨ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ। -ਏਐੱਨਅਈ

Advertisement
Advertisement