‘ਮਡਗਾਓਂ ਐਕਸਪ੍ਰੈਸ’ ਨਾਲ ਨਿਰਦੇਸ਼ਕ ਵਜੋਂ ਸਫਰ ਸ਼ੁਰੂ ਕਰੇਗਾ ਕੁਨਾਲ ਖੇਮੂ
ਮੁੰਬਈ: ਬੌਲੀਵੁਡ ਅਦਾਕਾਰ ਕੁਨਾਲ ਖੇਮੂ ਫਿਲਮ ‘ਮਡਗਾਓਂ ਐਕਸਪ੍ਰੈੱਸ’ ਨਾਲ ਨਿਰਦੇਸ਼ਕ ਬਣਨ ਜਾ ਰਿਹਾ ਹੈ। ਇਸ ਫਿਲਮ ਵਿਚ ਉਹ ਮਹਿਮਾਨ ਕਲਾਕਾਰ ਵਜੋਂ ਛੋਟੀ ਜਿਹੀ ਭੂਮਿਕਾ ਵੀ ਨਿਭਾਏਗਾ। ਕੁਨਾਲ ਨੇ ਫਿਲਮਾਂ ‘ਢੋਲ’, ‘ਗੋ ਗੋਆ ਗੋਨ’, ‘ਲੂਟਕੇਸ’ ਆਦਿ ਕਾਮੇਡੀ ਫਿਲਮਾਂ ਨਾਲ ਨਾਮਣਾ ਖੱਟਿਆ ਹੈ। ਇਸ ਫਿਲਮ ਬਾਰੇ ਗੱਲ ਕਰਦਿਆਂ ਸਨਅਤ ਦੇ ਸੂਤਰ ਨੇ ਕਿਹਾ, ‘ਕੁਨਾਲ ‘ਮਡਗਾਓਂ ਐਕਸਪ੍ਰੈੱਸ’ ਵਿੱਚ ਮਹਿਮਾਨ ਕਲਾਕਾਰ ਵਜੋਂ ਨਜ਼ਰ ਆਵੇਗਾ। ਇਸ ਫ਼ਿਲਮ ਨਾਲ ਨਿਰਦੇਸ਼ਕ ਵਜੋਂ ਸ਼ੁਰੂਆਤ ਕਰਨ ਵਾਲੇ ਕੁਨਾਲ ਦੀ ਕਾਮੇਡੀ ਵਿਚ ਖਾਸੀ ਮੁਹਾਰਤ ਹੈ ਤੇ ਉਸ ਦੀ ਸ਼ੈਲੀ ਹਮੇਸ਼ਾ ਹੀ ਕਾਮੇਡੀ ਵਾਲੀ ਰਹੀ ਹੈ।’ ਜ਼ਿਕਰਯੋਗ ਹੈ ਕਿ ਇਸ ਫਿਲਮ ਵਿਚ ਦਿਵੇਂਦੂ, ਪ੍ਰਤੀਕ ਗਾਂਧੀ ਅਤੇ ਅਵਿਨਾਸ਼ ਤਿਵਾੜੀ ਅਦਾਕਾਰ ਹੋਣਗੇ ਤੇ ਇਸ ਦਾ ਟਰੇਲਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਸੀ। ਇਹ ਫਿਲਮ ਗੋਆ ਵਿੱਚ ਫਿਲਮਾਈ ਜਾਵੇਗੀ ਤੇ ਇਹ ਤਿੰਨ ਦੋਸਤਾਂ ਦੀ ਕਹਾਣੀ ’ਤੇ ਆਧਾਰਿਤ ਹੈ। ਫਿਲਮ ਵਿੱਚ ਨੋਰਾ ਫਤੇਹੀ ਮੁੱਖ ਅਦਾਕਾਰਾ ਹੈ। ਇਸ ਫਿਲਮ ਦਾ ਨਿਰਮਾਣਾ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਨੇ ਕੀਤਾ ਹੈ ਤੇ ਇਹ ਫਿਲਮ 22 ਮਾਰਚ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ