ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁਮਾਰੀ ਸ਼ੈਲਜਾ ਵੱਲੋਂ ਸ਼ਹੀਦ ਜਵਾਨ ਦੇ ਪਰਿਵਾਰ ਨਾਲ ਦੁਖ ਸਾਂਝਾ

08:05 AM Jul 20, 2024 IST
ਪਿੰਡ ਜਾਜਨਵਾਲਾ ਵਿੱਚ ਸ਼ਹੀਦ ਪ੍ਰਦੀਪ ਨੈਣ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਦੇ ਹੋਏ ਕੁਮਾਰੀ ਸ਼ੈਲਜਾ। -ਫੋਟੋ: ਮਿੱਤਲ

ਮਹਾਂਵੀਰ ਮਿੱਤਲ
ਜੀਂਦ, 19 ਜੁਲਾਈ
ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ, ਉਤਰਾਖੰਡ ਪ੍ਰਭਾਰੀ ਅਤੇ ਸਿਰਸਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੁਮਾਰੀ ਸੈਲਜ਼ਾ ਨੇ ਬੀਤੀ 6 ਜੁਲਾਈ ਨੂੰ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਕਮਾਂਡੋ ਪ੍ਰਦੀਪ ਨੈਣ ਦੇ ਪਿੰਡ ਜਾਜਨਵਾਲਾ ਪੁੱਜ ਕੇ ਮਰਹੂਮ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਨ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੇਸ਼ ਦੀ ਸੀਮਾ ’ਤੇ ਅਤੇ ਦੇਸ਼ ਦੇ ਅੰਦਰ ਵੀ ਕਈ ਪ੍ਰਾਂਤਾ ਵਿੱਚ ਅਸ਼ਾਂਤੀ ਨੂੰ ਵੇਖਦੇ ਹੋਏ ਗੰਭੀਰਤਾ ਨਾਲ ਨਿਪਟਣਾ ਚਾਹੀਦਾ ਹੈ। ਪਿੰਡ ਜਾਜਨਵਾਲਾ ਵਿੱਚ ਕੁਮਾਰੀ ਸੈਲਜ਼ਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਦੇਸ਼ ਸਰਕਾਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਕਤਲ ਹੋ ਰਹੇ ਹਨ, ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਅਜਿਹੇ ਵਿੱਚ ਪ੍ਰਦੇਸ਼ ਵਿੱਚ ਭੈ ਦਾ ਮਾਹੌਲ ਹੈ। ਸਰਕਾਰ ਨੂੰ ਹਾਲਾਤ ਸਮਝਣੇ ਚਾਹੀਦੇ ਹਨ ਤੇ ਇਨ੍ਹਾਂ ਘਟਨਾਵਾਂ ’ਤੇ ਰੋਕ ਲਗਾਉਣੀ ਚਾਹੀਦੀ ਹੈ। ਇਨ੍ਹਾਂ ਹਾਲਾਤਾਂ ਦੇ ਚਲਦੇ ਹੁਣ ਲੋਕਾਂ ਨੇ ਮੌਜੂਦਾ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦਾ ਮਨ ਬਣਾ ਲਿਆ ਹੈ। ਇਸੇ ਲਈ ਹੁਣ ਕਾਂਗਰਸ ਦੇ ਸਾਰੇ ਵਰਕਰ ਘਰ-ਘਰ ਜਾ ਕੇ ਭਾਜਪਾ ਪਾਰਟੀ ਦੀ ਕਰਮਚਾਰੀ, ਕਿਸਾਨ, ਮਜ਼ਦੂਰ ਅਤੇ ਆਮ ਲੋਕਾਂ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹ ਰਹੇ ਹਨ। ਸ਼ੈਲਜਾ ਨੇ ਕਿਹਾ ਕਿ ਹਰਿਆਣਾ ਦਾ ਮੁੱਖ ਮੰਤਰੀ ਕੋਣ ਬਣੇਗਾ, ਇਹ ਤਾਂ ਪਾਰਟੀ ਹਾਈਕਮਾਨ ਹੀ ਤੈਅ ਕਰੇਗਾ ਪਰੰਤੂ ਕਾਂਗਰਸ ਦੇ ਵੱਧ ਤੋਂ ਵਧ ਵਿਧਾਇਕ ਬਣਾਉਣ ਦਾ ਕੰਮ ਆਮ ਜਨਤਾ ਦੇ ਹੱਥ ਹੈ।

Advertisement

Advertisement
Advertisement