ਕੁਮਾਰੀ ਸ਼ੈਲਜਾ ਅੱਜ ਚੋਣ ਰੈਲੀਆਂ ਨੂੰ ਕਰੇਗੀ ਸੰਬੋਧਨ
09:01 AM Sep 27, 2024 IST
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸਿਰਸਾ ਤੋਂ ਲੋਕ ਸਭਾ ਮੈਂਬਰ ਕੁਮਾਰੀ ਸ਼ੈਲਜਾ ਭਲਕੇ ਸ਼ੁੱਕਰਵਾਰ ਨੂੰ ਸਿਰਸਾ ਜ਼ਿਲ੍ਹੇ ਦੇ ਹਲਕੇ ਕਾਲਾਂਵਾਲੀ, ਡੱਬਵਾਲੀ ਅਤੇ ਸਿਰਸਾ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਸ਼ੈਲਜਾ 27 ਸਤੰਬਰ ਨੂੰ ਸਵੇਰੇ ਫਤਿਹਾਬਾਦ ’ਚ ਕਾਂਗਰਸੀ ਉਮੀਦਵਾਰ ਬਲਵਾਨ ਸਿੰਘ ਦੌਲਤਪੁਰੀਆ ਦੇ ਹੱਕ ’ਚ ਅਨਾਜ ਮੰਡੀ ਭੂਨਾ ’ਚ ਅਤੇ ਫਿਰ ਕਾਲਾਂਵਾਲੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼ੀਸ਼ਪਾਲ ਕੇਹਰਵਾਲਾ ਦੇ ਸਮਰਥਨ ’ਚ ਚੋਣ ਜਲਸੇ ਨੂੰ ਸੰਬੋਧਨ ਕਰਨਗੇ। ਇਸ ਉਪਰੰਤ ਸ਼ੈਲਜਾ ਡੱਬਵਾਲੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਿਤ ਸਿਹਾਗ ਦੇ ਹੱਕ ’ਚ ਅਤੇ ਉਸ ਮਗਰੋਂ ਸਿਰਸਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੋਕੁਲ ਸੇਤੀਆ ਦੇ ਹੱਕ ’ਚ ਖੈਰਪੁਰ ’ਚ ਚੋਣ ਜਲਸੇ ਨੂੰ ਸੰਬੋਧਨ ਕਰਨਗੇ।
Advertisement
Advertisement