ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਜਵਲ ਦੀ ਇਤਰਾਜ਼ਯੋਗ ਵੀਡੀਓ ਜਾਰੀ ਕਰਨ ਪਿੱਛੇ ਕੁਮਾਰਸਵਾਮੀ ਦਾ ਹੱਥ: ਸ਼ਿਵਕੁਮਾਰ

06:54 AM May 09, 2024 IST

ਚਿੱਕਮਗਲੂਰੂ, 8 ਮਈ
ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਅੱਜ ਦੋਸ਼ ਲਾਇਆ ਕਿ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨਾਲ ਸਬੰਧਤ ਇਤਰਾਜ਼ਯੋਗ ਵੀਡੀਓ ਜਾਰੀ ਕਰਨ ਪਿੱਛੇ ਜੇਡੀ(ਐੱਸ) ਆਗੂ ਐੱਚਡੀ ਕੁਮਾਰਸਵਾਮੀ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਕੁਮਾਰਸਵਾਮੀ ‘ਬਲੈਕਮੇਲਿੰਗ ਵਿੱਚ ਮਾਹਿਰ’ ਹਨ ਅਤੇ ‘ਕਹਾਣੀ ਦੇ ਮੁੱਖ ਪਾਤਰ, ਨਿਰਦੇਸ਼ਕ ਅਤੇ ਨਿਰਮਾਤਾ’ ਹਨ। ਸ਼ਿਵਕੁਮਾਰ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਕੁਮਾਰਸਵਾਮੀ ਦੀ ਮੰਗ ’ਤੇ ਪ੍ਰਤੀਕਿਰਿਆ ਦੇ ਰਹੇ ਸਨ। ਕੁਮਾਰਸਵਾਮੀ ਨੇ ਸ਼ਿਵਕੁਮਾਰ ਨੂੰ ਕਥਿਤ ‘ਸੈਕਸ ਸਕੈਂਡਲ’ ਜਾਰੀ ਕਰਨ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਸੀ।
ਕੁਮਾਰਸਵਾਮੀ ਦਾ ਭਤੀਜਾ ਅਤੇ ਜਨਤਾ ਦਲ (ਐੱਸ) ਦਾ ਸੰਸਦ ਮੈਂਬਰ ਪ੍ਰਜਵਲ (33) ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਅਤੇ ਭਾਜਪਾ-ਜੇਡੀ(ਐੱਸ) ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ।
ਸ਼ਿਵਕੁਮਾਰ ਨੇ ਕਿਹਾ, ‘‘ਕੁਮਾਰਸਵਾਮੀ ਨੂੰ (ਅਸ਼ਲੀਲ ਵੀਡੀਓ ਕਲਿੱਪ ਵਾਲੀ) ਪੈਨ ਡਰਾਈਵ ਮਾਮਲੇ ਦੀ ਪੂਰੀ ਜਾਣਕਾਰੀ ਸੀ। ਇੱਕ ਵਕੀਲ (ਦੇਵਰਾਜੇ ਗੌੜਾ) ਅਤੇ ਹੋਰ ਅਜਿਹਾ ਕਹਿ ਰਹੇ ਹਨ। ਕੁਮਾਰਸਵਾਮੀ ਮੇਰਾ ਅਸਤੀਫਾ ਚਾਹੁੰਦੇ ਹਨ। ਅਜਿਹਾ ਲੱਗਦਾ ਹੈ ਕਿ ਵੋਕਾਲਿਗਾ (ਭਾਈਚਾਰੇ) ਦੀ ਅਗਵਾਈ ਲਈ ਮੁਕਾਬਲਾ ਚੱਲ ਰਿਹਾ ਹੈ। ਉਹ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੇ ਕਹਿਣ ’ਤੇ ਅਸਤੀਫਾ ਦੇ ਦਿਆਂ।’’ -ਪੀਟੀਆਈ

Advertisement

Advertisement
Advertisement