For the best experience, open
https://m.punjabitribuneonline.com
on your mobile browser.
Advertisement

ਕੁਮਾਰ ਸਾਨੂ ਨੇ ਮਹਾਨ ਗਾਇਕ ਜਗਜੀਤ ਸਿੰਘ ਨੂੰ ਯਾਦ ਕੀਤਾ

08:04 AM Dec 11, 2023 IST
ਕੁਮਾਰ ਸਾਨੂ ਨੇ ਮਹਾਨ ਗਾਇਕ ਜਗਜੀਤ ਸਿੰਘ ਨੂੰ ਯਾਦ ਕੀਤਾ
Advertisement

ਮੁੰਬਈ: ਗਾਇਕ ਅਤੇ ‘ਇੰਡੀਅਨ ਆਇਡਲ 14’ ਦੇ ਜੱਜ ਕੁਮਾਰ ਸਾਨੂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਉਹ ਆਪਣਾ ਨਾਮ ਕਮਾਉਣ ਲਈ ਸੰਘਰਸ਼ ਕਰ ਰਿਹਾ ਸੀ ਅਤੇ ਇਸ ਦੌਰਾਨ ਮਹਾਨ ਗਾਇਕ ਅਤੇ ਸੰਗੀਤਕਾਰ ਜਗਜੀਤ ਸਿੰਘ ਨੇ ਉਸ ਦੇ ਹੁਨਰ ਦੀ ਪਛਾਣ ਕਰਕੇ ਉਸ ਨੂੰ ਫ਼ਿਲਮ ਜਗਤ ਵਿੱਚ ਲਿਆਂਦਾ ਸੀ। ‘ਇੰਡੀਅਨ ਆਇਡਲ-14’ ਵਿੱਚ ਬੌਲੀਵੁੱਡ ਅਦਾਕਾਰ ਰਾਜ ਬੱਬਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਗਾਇਕਾ ਅਤੇ ਅਦਾਕਾਰਾ ਸਲਮਾ ਆਗਾ ਵੀ ਉਨ੍ਹਾਂ ਨਾਲ ਸ਼ੋਅ ਵਿੱਚ ਸ਼ਾਮਲ ਹੋਈ। ਰਾਜਸਥਾਨ ਦੇ ਪ੍ਰਤੀਭਾਗੀ ਪਿਊਸ਼ ਪੰਵਾਰ ਨੇ ਆਪਣੀ ਗਾਇਕੀ ਨਾਲ ਰਾਜ ਬੱਬਰ ਅਤੇ ਜੱਜ ਸ਼੍ਰੇਆ ਘੋਸ਼ਾਲ ਅਤੇ ਕੁਮਾਰ ਸਾਨੂ ਦਾ ਦਿਲ ਜਿੱਤ ਲਿਆ। ਪਿਊਸ਼ ਨੇ ਫ਼ਿਲਮ ‘ਪ੍ਰੇਮ ਗੀਤ’ ਅਤੇ ‘ਆਪ ਤੋਂ ਐਸੇ ਨਾ ਥੇ’ ਦੇ ਗੀਤ ‘ਹੋਠੋਂ ਸੇ ਛੂ ਲੋ ਤੁਮ’ ਅਤੇ ‘ਤੂ ਇਸ ਤਰ੍ਹਾਂ ਸੇ ਮੇਰੀ ਜ਼ਿੰਦਗੀ ਮੇ ਸ਼ਾਮਿਲ ਹੈ’ ਸੁਣਾਏ। ਇਸ ਦੌਰਾਨ ਕੁਮਾਰ ਸਾਨੂ ਨੇ ਕਿਹਾ ਕਿ ਪਿਊਸ਼ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਗੀਤ ‘ਹੋਠੋਂ ਸੇ ਛੂ ਲੋ ਤੁਮ’ ਨੂੰ ਜਗਜੀਤ ਸਿੰਘ ਨੇ ਗਾਇਆ ਸੀ। ਕੁਮਾਰ ਸਾਨੂ ਨੇ ਦੱਸਿਆ ਕਿ ਜਗਜੀਤ ਸਿੰਘ ਹੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਉਸ ਦੇ ਹੁਨਰ ਦੀ ਪਛਾਣ ਕੀਤੀ ਅਤੇ ਫ਼ਿਲਮ ਜਗਤ ਵਿੱਚ ਲਿਆਂਦਾ। ਉਸ ਨੇ ਕਿਹਾ,‘‘ਜਗਜੀਤ ਸਿੰਘ ਨੇ ਮੈਨੂੰ ਸਮਿਤਾ ਪਾਟਿਲ ਅਤੇ ਸ਼ਤਰੂਘਨ ਸਿਨਹਾ ਦੀ ਇੱਕ ਫ਼ਿਲਮ ਲਈ ਇੱਕ ਗੀਤ ਗਾਉਣ ਦਾ ਮੌਕਾ ਦਿੱਤਾ ਸੀ ਹਾਲਾਂਕਿ ਇਹ ਫ਼ਿਲਮ ਰਿਲੀਜ਼ ਨਾ ਹੋਈ।’’ ਜ਼ਿਕਰਯੋਗ ਹੈ ‘ਇੰਡੀਅਨ ਆਇਡਲ ਸੀਜ਼ਨ 14’ ਸੋਨੀ ਟੀਵੀ ’ਤੇ ਪ੍ਰਸਾਰਿਤ ਹੁੰਦਾ ਹੈ। -ਆਈਏਐੱਨਐੱਸ

Advertisement

Advertisement
Advertisement
Author Image

Advertisement