For the best experience, open
https://m.punjabitribuneonline.com
on your mobile browser.
Advertisement

ਕੁਲਵੰਤ ਸਿੰਘ ਡੀਸੀਯੂ ਦੇ ਚੇਅਰਮੈਨ ਬਣੇ

09:52 AM Mar 13, 2024 IST
ਕੁਲਵੰਤ ਸਿੰਘ ਡੀਸੀਯੂ ਦੇ ਚੇਅਰਮੈਨ ਬਣੇ
ਜ਼ਿਲ੍ਹਾ ਸਹਿਕਾਰੀ ਯੂਨੀਅਨ ਮਾਨਸਾ ਦੇ ਨਵੇਂ ਚੁਣੇ ਗਏ ਅਹੁਦੇਦਾਰ। -ਫੋਟੋ: ਸੁਰੇਸ਼
Advertisement

ਪੱਤਰ ਪ੍ਰੇਰਕ
ਮਾਨਸਾ, 12 ਮਾਰਚ
ਜ਼ਿਲ੍ਹਾ ਸਹਿਕਾਰੀ ਯੂਨੀਅਨ ਮਾਨਸਾ ਦੇ ਬੋਰਡ ਆਫ ਡਾਇਰੈਕਟਰਜ਼ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚ ਕੁਲਵੰਤ ਸਿੰਘ ਰਮਦਿੱਤੇਵਾਲਾ ਨੂੰ ਚੇਅਰਮੈਨ ਅਤੇ ਸਮਸ਼ੇਰ ਸਿੰਘ ਸਰਾਓ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਰਾਮ ਸਿੰਘ ਸੰਘਾ, ਬੂਟਾ ਸਿੰਘ ਕੁਲਾਣਾ, ਬੇਅੰਤ ਸਿੰਘ ਬੁਰਜ ਰਾਠੀ, ਜਸਪਾਲ ਸਿੰਘ ਬੋੜਾਵਾਲ, ਸੁਖਦੇਵ ਸਿੰਘ ਕਿਸ਼ਨਗੜ੍ਹ, ਬਲਵਿੰਦਰ ਸਿੰਘ ਘੁਰਕਣੀ, ਅਮਨਦੀਪ ਸਿੰਘ ਭਲਾਈਕੇ ਅਤੇ ਅਮਰੀਕ ਸਿੰਘ ਆਹਲੂਪੁਰ ਕਾਰਜਕਾਰੀ ਕਮੇਟੀ ਦੇ ਡਾਇਰੈਕਟਰ ਚੁਣੇ ਗਏ। ਨਵੇਂ ਚੁਣੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਡੀਸੀਯੂ ਮਾਨਸਾ ਦੇ ਵਿਕਾਸ ਲਈ ਪੁਰਜ਼ੋਰ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਦੀ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੰਸਥਾ ਦੇ ਕਾਰੋਬਾਰ ਨੂੰ ਵਧਾਇਆ ਜਾਵੇਗਾ। ਇਹ ਚੋਣ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ, ਗੁਰਪ੍ਰੀਤ ਸਿੰਘ ਭੁੱਚਰ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ, ਸੋਹਣ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਮਾਨਸਾ, ਗੁਰਸੇਵਕ ਸਿੰਘ ਡਾਇਰੈਕਟਰ, ਸਟੇਟ ਕੋਆਪਰੇਟਿਵ ਬੈਂਕ ਪੰਜਾਬ ਅਤੇ ਸੁਰਜੀਤ ਸਿੰਘ ਮਾਖਾ ਡਾਇਰੈਕਟਰ ਸੈਂਟਰਲ ਕੋਆਪਰੇਟਿਵ ਬੈਂਕ ਮਾਨਸਾ ਵੱਲੋਂ ਸਰਬਸੰਮਤੀ ਨਾਲ ਕਰਵਾਈ ਗਈ।

Advertisement

Advertisement
Author Image

joginder kumar

View all posts

Advertisement
Advertisement
×