For the best experience, open
https://m.punjabitribuneonline.com
on your mobile browser.
Advertisement

ਪਿੰਡ ਗੋਹ ’ਚ ਝੰਡੀ ਦੀ ਕੁਸ਼ਤੀ ’ਤੇ ਕੁਲਵਾ ਗੁੱਜਰ ਦਾ ਕਬਜ਼ਾ

09:09 AM Sep 15, 2024 IST
ਪਿੰਡ ਗੋਹ ’ਚ ਝੰਡੀ ਦੀ ਕੁਸ਼ਤੀ ’ਤੇ ਕੁਲਵਾ ਗੁੱਜਰ ਦਾ ਕਬਜ਼ਾ
ਪਿੰਡ ਗੋਹ ’ਚ ਛਿੰਝ ਮੇਲੇ ਦੌਰਾਨ ਪਹਿਲਵਾਨਾਂ ਦੀ ਹੱਥਜੋੜੀ ਕਰਵਾਉਂਦੇ ਹੋਏ ਪ੍ਰਬੰਧਕ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਸਤੰਬਰ
ਇਥੋਂ ਦੇ ਨੇੜਲੇ ਪਿੰਡ ਗੋਹ ਵਿੱਚ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ 146ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਬਲਾਕ ਸੰਮਤੀ ਮੈਂਬਰ ਸਤਿੰਦਰ ਸਿੰਘ, ਜਗਜੀਤ ਸਿੰਘ ਜੱਗੀ ਅਤੇ ਬਲਦੇਵ ਸਿੰਘ ਰੋਡਾ ਨੇ ਦੱਸਿਆ ਕਿ ਇਸ ਛਿੰਝ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਵਿਚ ਕੁਲਵਾ ਗੁੱਜਰ ਨੇ ਸ਼ਾਨਵੀਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਹੋਰ ਮੁਕਾਬਲਿਆਂ ਵਿਚ ਪਵਿੱਤਰ ਮਲਕਪੁਰ ਨੇ ਹੈਰੀ ਨੂੰ, ਜੀਤ ਕੁੱਲੇਵਾਲ ਨੇ ਜੱਗਾ ਕੰਗਣਵਾਲ ਨੂੰ, ਲੱਕੀ ਉੱਚਾ ਪਿੰਡ ਨੇ ਲਾਲੀ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਤੋਂ ਤਰ੍ਹਾਂ ਚੰਦਨ ਖੇੜੀ ਤੇ ਜਗਦੇਵ ਸਿਹੌੜਾ, ਘੁੱਲਾ ਉੱਚਾ ਪਿੰਡ ਤੇ ਜੈਸੀਨ ਮਾਲੇਰਕੋਟਲਾ, ਪ੍ਰੀਤਾ ਫ਼ਿਰੋਜ਼ਾਪੁਰ ਤੇ ਗੁਲਾਬ ਪਾਲਾ ਕ੍ਰਮਵਾਰ ਬਰਾਬਰ ਰਹੇ। ਛਿੰਝ ਮੇਲੇ ਦੀ ਕੁਮੈਂਟਰੀ ਨਾਜ਼ਰ ਸਿੰਘ ਖੇੜੀ ਨੇ ਕੀਤੀ। ਬਾਬਾ ਸਮਸ਼ੇਰ ਸਿੰਘ ਬੁੱਢਾ ਦਲ, ਇੰਸਪੈਕਟਰ ਚਰਨ ਸਿੰਘ ਅਤੇ ਜਗਦੀਸ਼ ਸਿੰਘ ਨੇ ਜੇਤੂ ਪਹਿਲਵਾਨਾਂ ਨੂੰ ਇੱਕ ਲੱਖ 11 ਹਜ਼ਾਰ 111 ਰੁਪਏ ਦਾ ਇਨਾਮ ਦਿੱਤਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਖੇਡਾਂ ਵਿਚ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਸਾਗਰ ਬਾਰਨ-ਹਰਜੀਤ ਰਾਣ ਅਤੇ ਬਲਵੀਰ ਰਾਏ-ਸ਼ਬਨਮ ਰਾਏ ਨੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ।

Advertisement

ਜੱਸਾ ਪੱਟੀ ਨੇ ਮਹਾਰਾਸ਼ਟਰ ਦੇ ਪ੍ਰਿਥਵੀਰਾਜ ਨੂੰ ਚਿੱਤ ਕੀਤਾ

ਮਾਛੀਵਾੜਾ (ਪੱਤਰ ਪ੍ਰੇਰਕ): ਗ੍ਰਾਮ ਪੰਚਾਇਤ ਅਤੇ ਗੁੱਗਾ ਜਾਹਿਰ ਵੀਰ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਸਾਲ ਵਾਂਗ ਇਸ ਸਾਲ ਵੀ ਇਲਾਕਾ ਨਿਵਾਸੀਆਂ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਹੇਡੋਂ ਬੇਟ ਵਿਖੇ ਸਦੀਆਂ ਪੁਰਾਣਾ ਦੋ ਰੋਜ਼ਾ ਦੰਗਲ ਮੇਲਾ ਕਰਵਾਇਆ ਗਿਆ। ਇਸ ਦੋ ਦਿਨਾਂ ਦੰਗਲ ਮੇਲੇ ਵਿਚ ਬਾਬਾ ਦੀਪਾ ਫਲਾਹੀ ਦੀ ਦੇਖ-ਰੇਖ ਹੇਠ 700 ਤੋਂ ਵੱਧ ਕੁਸ਼ਤੀਆਂ ਹੋਈਆਂ। ਦੰਗਲ ਮੇਲੇ ਵਿਚ ਸਟਾਰ ਪਹਿਲਵਾਨ ਜੱਸਾ ਪੱਟੀ ਨੇ ਪ੍ਰਿਥਵੀਰਾਜ ਮਹੌਲ ਮਹਾਰਾਸ਼ਟਰ ਨੂੰ, ਮਹਿੰਦਰ ਗਾਇਕਵਾੜ ਨੇ ਭੁਪਿੰਦਰ ਅਜਨਾਲਾ ਨੂੰ, ਰਜਤ ਦਿੱਲੀ ਨੇ ਗਣੇਸ਼ ਜਗਤਾਪ ਨੂੰ, ਮੇਜਰ ਇਰਾਨੀ ਨੇ ਪ੍ਰਿੰਸ ਕੁਹਾਲੀ ਨੂੰ, ਤਾਲਿਬ ਬਾਬਾ ਫਲਾਹੀ ਨੇ ਰੋਜ਼ੀ ਕਪੂਰਥਲਾ ਨੂੰ, ਗੌਰਵ ਮਾਛੀਵਾੜਾ ਨੇ ਕਾਲੂ ਬਾਹੜੂਵਾਲ ਨੂੰ ਅਤੇ ਕਮਲਜੀਤ ਡੂਮਛੇੜੀ ਨੇ ਬਾਬਾ ਫਰੀਦ ਦੀਨਾਨਗਰ ਨੂੰ ਹਰਾ ਕੇ ਮੇਲੀਆਂ ਦਾ ਮਨ ਖੁਸ਼ ਕਰ ਦਿੱਤਾ। ਛਿੰਦਰਪਾਲ ਠੇਕੇਦਾਰ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਇਟਲੀ, ਮੀਨਾ ਕੁਮਾਰੀ ਪਤਨੀ ਗੁਰਜੀਤ ਸਿੰਘ ਰਾਏਪੁਰ ਰੇਟ, ਜਪਤੇਜ ਸਿੰਘ ਪੋਤਰਾ ਸਵ. ਬਲਵੀਰ ਸਿੰਘ, ਰਵੀ ਮੰਡ ਅਮਰੀਕਾ, ਸੇਫ਼ਪ੍ਰੀਤ ਸਿੰਘ ਧਾਂਦਲੀ ਪੁੱਤਰ ਦਿਲਬਾਰਾ ਸਿੰਘ ਅਮਰੀਕਾ ਵੱਲੋਂ ਜੇਤੂ ਪਹਿਲਵਾਨਾਂ ਨੂੰ ਮੋਟਰਸਾਈਕਲ ਅਤੇ ਕੁਲਦੀਪ ਸਿੰਘ ਗਰੇਵਾਲ ਤੇ ਲਖਵੀਰ ਸਿੰਘ ਪੁੱਤਰ ਪਿਆਰਾ ਸਿੰਘ ਮੱਕੋਵਾਲ ਵੱਲੋਂ ਝੋਟੀਆਂ, ਸੋਨੇ ਦਾ ਕੜਾ ਤੇ ਮੁੰਦਰੀਆਂ ਦਿੱਤੀਆਂ ਗਈਆਂ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ, ਹਰਜਿੰਦਰ ਸਿੰਘ ਖੇੜਾ, ਸੁਰਿੰਦਰ ਬਾਂਸਲ, ਪਰਮਿੰਦਰ ਤਿਵਾੜੀ, ਪੀਏ ਹਰਚੰਦ ਸਿੰਘ, ਪੀਏ ਗੁਰਮੁਖ ਸਿੰਘ, ਅੰਮ੍ਰਿਤਪਾਲ ਸਿੰਘ ਗੁਰੋਂ ਅਤੇ ਪ੍ਰਬੰਧਕ ਕਮੇਟੀ ਵਲੋਂ ਜਸਵਿੰਦਰ ਸਿੰਘ ਧਾਂਦਲੀ ਨੰਬਰਦਾਰ, ਕਸ਼ਮੀਰਾ ਸਿੰਘ ਧਾਂਦਲੀ, ਜਸਪ੍ਰੀਤ ਸਿੰਘ ਜੱਸਾ ਸਕੱਤਰ, ਗੁਰਵਿੰਦਰ ਸਿੰਘ ਨੰਬਰਦਾਰ, ਆੜ੍ਹਤੀ ਅਮਰ ਸਿੰਘ ਆਦਿ ਮੌਜੂਦ ਸਨ। ਪ੍ਰਬੰਧਕ ਕਮੇਟੀ ਵਲੋਂ ਬਾਬਾ ਦੀਪਾ ਫਲਾਹੀ ਦਾ ਸਨਮਾਨ ਕੀਤਾ ਗਿਆ। ਕੁਮੈਂਟਰੀ ਸ਼ਿਵ ਬੈਂਸ ਤੇ ਰਜਿੰਦਰ ਸਿੰਘ ਰਾਜੂ ਅਤੇ ਮੰਚ ਸੰਚਾਲਨ ਜਸਪ੍ਰੀਤ ਸਿੰਘ ਤੇ ਸੁਰਜੀਤ ਸਿੰਘ ਨੇ ਕੀਤਾ।

Advertisement

Advertisement
Author Image

Advertisement