For the best experience, open
https://m.punjabitribuneonline.com
on your mobile browser.
Advertisement

ਕੁਲਤਾਰ ਸਿੰਘ ਰੋਟਰੀ ਕਲੱਬ ਦੇ ਪ੍ਰਧਾਨ ਬਣੇ

06:17 AM Jul 02, 2024 IST
ਕੁਲਤਾਰ ਸਿੰਘ ਰੋਟਰੀ ਕਲੱਬ ਦੇ ਪ੍ਰਧਾਨ ਬਣੇ
ਨਵੇਂ ਚੁਣੇ ਪ੍ਰਧਾਨ ਕੁਲਤਾਰ ਸਿੰਘ ਨੂੰ ਕੌਲਰ ਸੌਂਪਦੇ ਹੋਏ ਅਜਮੇਰ ਸਿੰਘ।
Advertisement

ਰੂਪਨਗਰ:

Advertisement

ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ, ਜਿਸ ਦੌਰਾਨ ਐਡਵੋਕੇਟ ਕੁਲਤਾਰ ਸਿੰਘ ਦੀ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਤੇ ਰੋਹਿਤ ਸੈਣੀ ਦੀ ਸਕੱਤਰ ਵਜੋਂ ਚੋਣ ਕੀਤੀ ਗਈ ਹੈ। ਐਡਵੋਕੇਟ ਕੁਲਤਾਰ ਸਿੰਘ ਨੂੰ ਸਾਬਕਾ ਪ੍ਰਧਾਨ ਅਜਮੇਰ ਸਿੰਘ ਨੇ ਸਮੁੱਚੀ ਟੀਮ ਦੀ ਹਾਜ਼ਰੀ ਵਿੱਚ ਪ੍ਰਧਾਨਗੀ ਦਾ ਕੌਲਰ ਸੌਂਪਿਆ ਅਤੇ ਨਵੀਂ ਟੀਮ ਨੇ ਗੁਰਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਰੂਪਨਗਰ ਵਿੱਚ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਨੇ ਨਵੇਂ ਅਹੁਦੇਦਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਆ। ਇਸ ਮੌਕੇ ਅਜਮੇਰ ਸਿੰਘ, ਸਕੱਤਰ ਰੋਹਿਤ ਸੈਣੀ, ਅਜਮੇਰ ਸਿੰਘ, ਰਾਜੂ ਵਰਮਾ ਅਤੇ ਗੁਰਿੰਦਰਜੀਤ ਮਾਨ ਤੇ ਸ਼ਿਵ ਕੁਮਾਰ ਸੈਣੀ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×