ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਲਰਾਜ ਨੇ ਕੌਮੀ ਥਲ ਸੈਨਾ ਕੈਂਪ ’ਚ ਹਿੱਸਾ ਲਿਆ

10:18 AM Sep 25, 2024 IST
ਕੈਡਿਟ ਕੁਲਰਾਜ ਸਿੰਘ ਦਾ ਸਨਮਾਨ ਕਰਦੇ ਹੋਏ ਡਾਇਰੈਕਟਰ ਡਾ. ਐੱਸਐੱਸ ਬਰਾੜ।

ਫ਼ਰੀਦਕੋਟ (ਜਸਵੰਤ ਜੱਸ):

Advertisement

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਐਨਸੀਸੀ ਕੈਡਿਟ ਕੁਲਰਾਜ ਸਿੰਘ ਨੇ ਐੱਨਸੀਸੀ ਦੇ ਰਾਸ਼ਟਰ ਪੱਧਰੀ ਥਲ ਸੈਨਾ ਕੈਂਪ ਵਿੱਚ ਭਾਗ ਲੈ ਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। 13 ਪੰਜਾਬ ਬਟਾਲੀਅਨ ਫਿਰੋਜ਼ਪੁਰ ਦੇ ਕਰਨਲ ਸੀਐੱਸ ਸ਼ਰਮਾ ਨੇ ਦੱਸਿਆ ਕਿ ਕੈਡਿਟ ਕੁਲਰਾਜ ਸਿੰਘ ਨੇ ਵੱਖ-ਵੱਖ ਪੜਾਵਾਂ ਨੂੰ ਪਾਰ ਕਰਦਿਆਂ ਨੈਸ਼ਨਲ ਪੱਧਰ ਤੱਕ ਪਹੁੰਚਣ ਲਈ ਕੁੱਲ 6 ਕੈਂਪਾਂ ਵਿੱਚ ਸ਼ਮੂਲੀਅਤ ਕੀਤੀ। ਫਾਇਰਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੁਧਿਆਣਾ ਗਰੁੱਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਲਈ ਸੰਸਥਾ ਮੁਖੀ ਡਾ. ਐੱਸਐੱਸ ਬਰਾੜ ਨੇ ਸਮੁੱਚੇ ਐੱਨਸੀਸੀ ਵਿਭਾਗ, ਕੇਅਰ ਟੇਕਰ ਪੂਨਮ ਰਾਣੀ, ਕੈਡਿਟ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀ ਵਰਗ ਦੀ ਸ਼ਖਸੀਅਤ ਵਿਕਾਸ, ਅਨੁਸ਼ਾਸਿਤ ਜੀਵਨ ਅਤੇ ਸੁਨਿਹਰੇ ਭਵਿੱਖ ਸਿਰਜਣ ਲਈ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ।

Advertisement
Advertisement