ਕੁਲਜੀਤ ਕੌਰ ਨੇ ਇੰਗਲੈਂਡ ’ਚ ਬਨੂੜ ਦਾ ਨਾਂ ਚਮਕਾਇਆ
08:12 AM Jul 31, 2024 IST
Advertisement
ਪੱਤਰ ਪ੍ਰੇਰਕ
ਬਨੂੜ, 30 ਜੁਲਾਈ
ਬਨੂੜ ਦੀ ਧੀ ਕੁਲਜੀਤ ਕੌਰ ਨੇ ਇੰਗਲੈਂਡ ਦੀ ਸਸੇਕਸ ਯੂਨੀਵਰਸਿਟੀ ’ਚੋਂ ਕਾਨੂੰਨ ਦੀ ਗਰੈਜੂਏਟ ਡਿਗਰੀ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਸੋਨੇ ਦਾ ਤਗਮਾ ਜਿੱਤਿਆ ਹੈ। ਯੂਨੀਵਰਸਿਟੀ ਦੇ ਚਾਂਸਲਰ ਸੰਜੀਵ ਭਾਸਕਰ ਅਤੇ ਪ੍ਰਧਾਨ ਪ੍ਰੋ. ਸਾਸ਼ਾ ਰੋਜ਼ਨੇਲ ਨੇ ਉਨ੍ਹਾਂ ਨੂੰ ਡਿਗਰੀ ਪ੍ਰਦਾਨ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁਲਜੀਤ ਆਪਣੇ ਪਿਤਾ ਸਰਬਜੀਤ ਸਿੰਘ ਅਤੇ ਮਾਤਾ ਕਮਲਜੀਤ ਕੌਰ ਨਾਲ ਇੰਗਲੈਂਡ ਵਿੱਚ ਹੀ ਰਹਿੰਦੀ ਹੈ। ਕੁਲਜੀਤ ਕੌਰ ਲਾਅ ਵਿਭਾਗ ਵਿੱਚ ਲਗਾਤਾਰ ਤਿੰਨ ਸਾਲ ਯੂਨੀਅਨ ਦੀ ਅੰਬੈਸਡਰ ਵਜੋਂ ਕੰਮ ਕਰਦੀ ਰਹੀ ਹੈ। ਉਨ੍ਹਾਂ ਦੀ ਮਾਤਾ ਕਮਲਜੀਤ ਕੌਰ ਇੰਗਲੈਂਡ ਦੇ ਸਲੋਹ ਬਾਰੋ ਦੀ ਕੌਂਸਲਰ ਵੀ ਰਹਿ ਚੁੱਕੀ ਹੈ। ਬਨੂੜ ਸ਼ਹਿਰ ਦੇ ਮੋਹਤਬਰਾਂ ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਐਡਵੋਕੇਟ ਬਿਕਰਮਜੀਤ ਪਾਸੀ ਨੇ ਕੁਲਜੀਤ ਕੌਰ ਦੀ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
Advertisement
Advertisement
Advertisement