Kulgam terror attack ਕੁਲਗਾਮ ਦਹਿਸ਼ਤੀ ਹਮਲੇ ’ਚ ਸਾਬਕਾ ਫੌਜੀ ਹਲਾਕ, ਪਤਨੀ ਤੇ ਧੀ ਜ਼ਖ਼ਮੀ
02:43 PM Feb 03, 2025 IST
Advertisement
ਸ੍ਰੀਨਗਰ, 3 ਫਰਵਰੀ
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਇਕ ਦਹਿਸ਼ਤੀ ਹਮਲੇ ਵਿਚ ਸਾਬਕਾ ਫੌਜੀ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਪਤਨੀ ਤੇ ਧੀ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਅਣਪਛਾਤੇ ਦਹਿਸ਼ਤਗਰਦਾਂ ਨੇ ਸਾਬਕਾ ਫੌਜੀ ਮਨਜ਼ੂਰ ਅਹਿਮਦ ਵਾਗੇ ਅਤੇ ਉਸ ਦੀ ਪਤਨੀ ਤੇ ਧੀ ਨੂੰ ਜ਼ਿਲ੍ਹੇ ਦੇ ਬੇਹੀਬਾਗ਼ ਇਲਾਕੇ ਵਿਚ ਗੋਲੀਆਂ ਮਾਰੀਆਂ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਇਲਾਜ ਦੌਰਾਨ ਸਾਬਕਾ ਫੌਜੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਸਾਬਕਾ ਫੌਜੀ ਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਨਜ਼ਦੀਕ ਨਿਸ਼ਾਨਾ ਬਣਾਇਆ ਗਿਆ। ਸਾਬਕਾ ਫੌਜੀ ਦੇ ਪੇਟ ਵਿਚ ਜਦੋਂਕਿ ਉਸ ਦੀ ਪਤਨੀ ਤੇ ਧੀ ਦੀ ਲੱਤ ਵਿਚ ਗੋਲੀ ਲੱਗੀ ਸੀ। ਹਮਲੇ ਤੋਂ ਫੌਰੀ ਮਗਰੋਂ ਪੁਲੀਸ ਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਹਮਲਾਵਰਾਂ ਦੀ ਪੈੜ ਨੱਪਣ ਲਈ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ। -ਪੀਟੀਆਈ
Advertisement
Advertisement
Advertisement