ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਲਦੀਪ ਕੌਰ ਤੀਜੀ ਵਾਰ ਪਿੰਡ ਖਾਨਪੁਰ ਦੀ ਸਰਪੰਚ ਬਣੀ

07:57 AM Oct 17, 2024 IST
ਪਿੰਡ ਖਾਨਪੁਰ ਦੀ ਨਵੀਂ ਪੰਚਾਇਤ ਨੂੰ ਵਧਾਈ ਦਿੰਦੇ ਹੋਏ ਸਮਾਜ ਸੇਵੀ ਸ਼ਕਤੀ ਆਨੰਦ।

ਪੱਤਰ ਪ੍ਰੇਰਕ
ਮਾਛੀਵਾੜਾ, 16 ਅਕਤੂਬਰ
ਵਿਧਾਨ ਸਭਾ ਹਲਕਾ ਸਾਹਨੇਵਾਲ ’ਚ ਪੈਂਦੇ ਪਿੰਡ ਖਾਨਪੁਰ ਦੀ ਪੰਚਾਇਤੀ ਚੋਣ ਦੌਰਾਨ ਕੁਲਦੀਪ ਕੌਰ ਲਗਾਤਾਰ ਤੀਜੀ ਵਾਰ ਪਿੰਡ ਦੀ ਸਰਪੰਚ ਚੁਣੇ ਗਏ ਹਨ। ਪਿੰਡ ਦੇ ਹੀ ਵੱਡੇ ਕਿਸਾਨ ਤੇ ਸਮਾਜ ਸੇਵੀ ਸ਼ਕਤੀ ਆਨੰਦ ਵੱਲੋਂ ਹਮੇਸ਼ਾ ਪਿੰਡ ਵਾਸੀਆਂ ਨੂੰ ਇੱਕਜੁਟ ਕਰ ਸਰਬਸੰਮਤੀ ਨਾਲ ਚੋਣ ਕਰਵਾਈ ਜਾਂਦੀ ਰਹੀ ਹੈ। ਪਹਿਲਾਂ ਪਿੰਡ ਵਿਚ ਸਰਬਸੰਮਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲਤਾ ਨਾ ਮਿਲੀ ਜਿਸ ’ਤੇ ਚੋਣ ਮੁਕਾਬਲਾ ਹੋ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਇੱਕਤਰਫ਼ਾ ਫਤਵਾ ਦਿੰਦਿਆਂ ਕੁਲਦੀਪ ਕੌਰ ਨੂੰ 223 ਵੋਟਾਂ ਦਿੱਤੀਆਂ ਜਦਕਿ ਉਸਦੀ ਵਿਰੋਧੀ ਕੁਲਵਿੰਦਰ ਕੌਰ ਨੂੰ ਕੇਵਲ 86 ਵੋਟਾਂ ਪਈਆਂ। ਇਸ ਤੋਂ ਇਲਾਵਾ ਜਸਵੀਰ ਰਾਮ, ਧਰਮਪਾਲ, ਮੇਜਰ ਸਿੰਘ, ਸਰਬਜੀਤ ਕੌਰ ਅਤੇ ਬਲਬੀਰ ਕੌਰ ਪੰਚਾਇਤ ਮੈਂਬਰ ਚੁਣੇ ਗਏ। ਸਮਾਜ ਸੇਵੀ ਸ਼ਕਤੀ ਆਨੰਦ ਨੇ ਨਵੀਂ ਚੁਣੀ ਸਰਪੰਚ ਅਤੇ ਪੰਚਾਇਤ ਦਾ ਸਨਮਾਨ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਨੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਲਗਾਤਾਰ ਚੌਥੀ ਵਾਰ ਇਸ ਪਰਿਵਾਰ ਨੂੰ ਵੱਡਾ ਮਾਣ ਬਖਸ਼ਿਆ ਹੈ। ਇਸ ਮੌਕੇ ਕੌਂਸਲਰ ਪਰਮਜੀਤ ਪੰਮੀ ਮੌਜੂਦ ਸਨ।

Advertisement

Advertisement