ਕੁਲਦੀਪ ਬਾਦਲ ਬਣੇ ਠੇਕਾ ਬੱਸ ਕਾਮਿਆਂ ਦੇ ਪ੍ਰਧਾਨ
08:05 AM Nov 02, 2023 IST
ਬਠਿੰਡਾ: ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਬਠਿੰਡਾ ਡਿੱਪੂ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਕੀਤੀ ਗਈ। ਚੋਣ ਦੌਰਾਨ ਕੁਲਦੀਪ ਸਿੰਘ ਬਾਦਲ ਪ੍ਰਧਾਨ ਚੁਣੇ ਗਏ। ਗੁਰਸਿਕੰਦਰ ਸਿੰਘ ਗਰੇਵਾਲ ਦੀ ਅਗਵਾਈ ’ਚ ਹੋਈ ਇਸ ਚੋਣ ’ਚ ਹੋਰ ਆਗੂਆਂ ’ਚ ਕੁਲਵਿੰਦਰ ਸਿੰਘ ਰੋਮਾਣਾ ਨੂੰ ਜਨਰਲ ਸਕੱਤਰ, ਮਨਪ੍ਰੀਤ ਹਾਕੂਵਾਲਾ ਨੂੰ ਮੀਤ ਪ੍ਰਧਾਨ, ਰਵਿੰਦਰ ਸਿੰਘ ਬਰਾੜ ਨੂੰ ਕੈਸ਼ੀਅਰ, ਹਰਤਾਰ ਸ਼ਰਮਾ ਨੂੰ ਮੁੱਖ ਸਲਾਹਕਾਰ ਬਣਾਇਆ ਗਿਆ। ਇਸੇ ਤਰ੍ਹਾਂ ਸਰਬਜੀਤ ਭੁੱਲਰ ਨੂੰ ਚੇਅਰਮੈਨ, ਕੁਲਵੰਤ ਸਿੰਘ ਮਨੇਸ ਨੂੰ ਸੂਬਾ ਡੈਲੀਗੇਟ, ਨਰੈਣ ਸੰਧੂ ਨੂੰ ਸਹਾਇਕ ਕੈਸ਼ੀਅਰ, ਸੰਦੀਪ ਗਰੇਵਾਲ ਨੂੰ ਸਹਾਇਕ ਸੂਬਾ ਆਗੂ, ਰੇਸ਼ਮ ਸਿੰਘ ਫਿੱਟਰ ਨੂੰ ਸਹਾਇਕ ਸੈਕਟਰੀ, ਅੰਗਰੇਜ਼ ਸਿੰਘ ਨੂੰ ਪ੍ਰਾਪੇਗੰਡਾ ਸਕੱਤਰ, ਬਖਤੌਰ ਸਿੰਘ ਨੂੰ ਪ੍ਰੈਸ ਸਕੱਤਰ, ਸੁਖਦੇਵ ਰਾਮ ਨੂੰ ਸਹਾਇਕ ਪ੍ਰੈੱਸ ਸਕੱਤਰ ਤੇ ਕੁਲਵਿੰਦਰ ਸਿੰਘ ਚਹਿਲ ਨੂੰ ਐਕਟਿਵ ਮੈਂਬਰ ਚੁਣਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement