For the best experience, open
https://m.punjabitribuneonline.com
on your mobile browser.
Advertisement

ਕੁਲਬੀਰ ਜ਼ੀਰਾ ਦੀ ਪਤਨੀ ਨੇ ਚੋਣ ਮੁਹਿੰਮ ਭਖਾਈ

07:44 AM May 23, 2024 IST
ਕੁਲਬੀਰ ਜ਼ੀਰਾ ਦੀ ਪਤਨੀ ਨੇ ਚੋਣ ਮੁਹਿੰਮ ਭਖਾਈ
ਜ਼ੀਰਾ ’ਚ ਚੋਣ ਪ੍ਰਚਾਰ ਦੌਰਾਨ ਕੁਲਬੀਰ ਸਿੰਘ ਜ਼ੀਰਾ ਦੀ ਪਤਨੀ ਮਨਮੀਤ ਕੌਰ।
Advertisement

ਹਰਮੇਸ਼ ਨੀਲੇਵਾਲਾ
ਜ਼ੀਰਾ, 22 ਮਈ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੀ ਪਤਨੀ ਮਨਮੀਤ ਕੌਰ ਆਪਣੇ ਸਿਰ ਦੇ ਸਾਂਈ ਦੀ ਜਿੱਤ ਲਈ ਹਲਕਾ ਖਡੂਰ ਸਾਹਿਬ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੀ ਹੈ। ਇਸੇ ਤਹਿਤ ਅੱਜ ਮਨਮੀਤ ਕੌਰ ਨੇ ਜ਼ੀਰਾ ਦੇ ਸਰਾਭਾ ਨਗਰ, ਜੌਹਲ ਨਗਰ, ਅਦਰਸ਼ ਨਗਰ, ਮੱਲੋਕੇ ਰੋਡ ਵਿੱਚ ਘਰ-ਘਰ ਜਾ ਕੇ ਪਤੀ ਲਈ ਵੋਟਾਂ ਮੰਗੀਆਂ। ਇਸ ਮੌਕੇ ਮਨਮੀਤ ਕੌਰ ਜ਼ੀਰਾ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਲੋਕਾਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਜ਼ੀਰਾ ਦੇ ਲੋਕ ਇਸ ਵਾਰ ਕਾਂਗਰਸ ਪਾਰਟੀ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ, ਜਿੱਥੇ ਔਰਤਾਂ ਦੀ ਕੋਈ ਸੁਰੱਖਿਆ ਨਹੀਂ ਤੇ ਆਏ ਦਿਨ ਲੁੱਟਾਂ ਖੋਹਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਧਰਮ ਦੇ ਨਾਮ ਉੱਤੇ ਰਾਜਨੀਤੀ ਕਰਦੀ ਆ ਰਹੀ ਹੈ, ਭਾਜਪਾ ਕਰ ਕੇ ਕਿਸਾਨ ਸੜਕਾਂ ’ਤੇ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਲਕਾ ਖਡੂਰ ਸਾਹਿਬ ਦੇ ਲੋਕਾਂ ਤੋਂ ਆਸ ਕਰਦੇ ਹਨ ਕਿ ਉਹ ਆਪਣਾ ਕੀਮਤੀ ਵੋਟ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ ਪਾ ਕੇ ਸੰਸਦ ਭਵਨ ਵਿੱਚ ਪਹੁੰਚਾਉਣ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਡਾ. ਰਛਪਾਲ ਸਿੰਘ, ਸ਼ਹਿਰੀ ਪ੍ਰਧਾਨ ਹਰੀਸ਼ ਤਾਂਗੜਾ, ਕੌਂਸਲਰ ਹਰਲੀਨ ਕੌਰ, ਭੁਪਿੰਦਰ ਸਿੰਘ, ਰਜਨਪ੍ਰੀਤ ਕੌਰ ਅਪੂ ਮਨਚੰਦਾ, ਪਰਮਜੀਤ ਕੌਰ, ਗਗਨਦੀਪ ਕੌਰ, ਬਲਜੀਤ ਕੌਰ, ਦਰਸ਼ਨ ਕੌਰ ,ਜਸਵੰਤ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×